Buland kesari/ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਮੇਰਿਟੋਨ ਹੋਟਲ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੈ। ਇੱਥੇ ਕਮਰੇ ਵਿੱਚ ਰਹਿ ਰਹੀ ਇੱਕ ਐਂਕਰ ਨਾਲ ਬਲਾਤਕਾਰ ਹੋਇਆ ਹੈ। ਤਿੰਨ ਨੌਜਵਾਨਾਂ ਨੇ ਕੁੜੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਬਾਰੀ ਬਾਰੀ ਉਸ ਨਾਲ ਜਬਰ ਜਨਾਹ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਲੰਧਰ ਦੇ ਤਿੰਨ ਦੋਸਤਾਂ ਖ਼ਿਲਾਫ਼ ਰੇਪ ਦਾ ਕੇਸ ਦਰਜ ਕਰ ਦਿੱਤਾ ਹੈ। ਥਾਣਾ ਰਾਮਾਮੰਡੀ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਟਲ ਮੇਰਿਟੋਨ ਵਿੱਚ ਇੱਕ ਕੁੜੀ ਨੇ ਕਮਰਾ ਲਿਆ ਹੋਇਆ ਸੀ, ਜਿਸ ਦੇ ਨਾਲ ਵਾਲਾ ਕਮਰਾ ਤਿੰਨ ਨੌਜਵਾਨਾਂ ਨੇ ਲਿਆ ਹੋਇਆ ਸੀ। ਰਾਤ ਨੂੰ ਉਹਨਾਂ ਨੇ ਅਕੇਲੀ ਕੁੜੀ ਦਾ ਫਾਇਦਾ ਚੁੱਕਿਆ ਅਤੇ ਉਸ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਪਿਲਾ ਕੇ ਬਲਾਤਕਾਰ ਕੀਤਾ।
ਸਵੇਰੇ ਹੋਸ਼ ਆਉਣ ‘ਤੇ ਕੁੜੀ ਨੇ ਸਾਰੀ ਘਟਨਾ ਪੁਲਿਸ ਨੂੰ ਦੱਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇੱਕ ਦੋਸ਼ੀ ਲਾਲੀ ਨਿਵਾਸੀ ਰਾਮਾਮੰਡੀ ਦੀ ਪਛਾਣ ਕਰ ਲਈ ਹੈ ਜਦੋਂ ਕਿ ਉਸ ਦੇ ਦੋ ਸਾਥੀਆਂ ਦੀ ਤਲਾਸ਼ ਜਾਰੀ ਹੈ। ਕੁੜੀ ਪ੍ਰੋਗਰਾਮਾਂ ਵਿੱਚ ਐਂਕਰ ਦਾ ਕੰਮ ਕਰਦੀ ਹੈ ਅਤੇ ਉਹ ਨੂਰਮਹਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਕੁਝ ਮਹੀਨੇ ਪਹਿਲਾਂ ਵੀ ਜਲੰਧਰ ਦੇ ਇੱਕ ਹੋਟਲ ਵਿੱਚ ਹੋਇਆ ਸੀ traval agent ਵੱਲੋਂ ਲੜਕੀ ਦਾ ਰੇਪ! ਕੀ ਇਹ ਇਸ ਕੇਸ ਵਿੱਚ ਮਿਲੇਗਾ ਇਨਸਾਫ?
ਇੱਥੇ ਦੱਸ ਦਈਏ ਕਿ ਜਲੰਧਰ ਵਿੱਚ ਕੁਝ ਮਹੀਨੇ ਪਹਿਲਾਂ ਵੀ ਇੱਕ ਟਰੈਵਲ ਏਜੈਂਟ ਵੱਲੋਂ ਇੱਕ ਲੜਕੀ ਦਾ ਰੇਪ ਕੀਤਾ ਗਿਆ ਸੀ। ਇਹ ਹੋਟਲ ਬੀਐਸਐਫ ਚੌਂਕ ਦੇ ਨੇੜੇ ਪ੍ਰਾਈਮ ਰਹੇਲੀਆ ਨਾਮ ਦਾ ਹੋਟਲ ਸੀ। ਉਦੋਂ ਵੀ ਪੁਲਿਸ ਨੇ ਰੇਪ ਦਾ ਕੇਸ ਦਰਜ ਕਰਕੇ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਾਅਦ ਵਿੱਚ ਸਾਰਾ ਮਾਮਲਾ ਸੈਟਲਮੈਂਟ ਵੱਲ ਤੁਰ ਪਿਆ ਅਤੇ ਕੇਸ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ ਗਿਆ
ਪਰ ਜਲੰਧਰ ਵਿੱਚ ਇਸ ਦੂਸਰੇ ਹੋਟਲ Mariton ਵਿੱਚ ਹੋਏ ਰੇਪ ਕੇਸ ਨੇ ਜਲੰਧਰ ਦਾ ਨਾਮ ਬਦਨਾਮ ਕਰ ਦਿੱਤਾ ਹੈ। ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਹੋਟਲ ਸੰਚਾਲਕਾਂ ਅਤੇ ਬਲਾਤਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਪਹੁੰਚਾਉਂਦੀ ਹੈ ਜਾਂ ਫਿਰ ਇਹ ਮਾਮਲਾ ਵੀ ਟਰੈਵਲ ਏਜੰਟ ਰੇਪ ਕੇਸ ਵਾਲੇ ਮਾਮਲੇ ਦੀ ਤਰ੍ਹਾਂ ਆਪਸੀ ਸੈਟਲਮੈਂਟ ਨਾਲ ਬੰਦ ਕਰ ਦਿੱਤਾ ਜਾਂਦਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









