Buland kesari/: ਪੰਜਾਬ ਦੇ ਤਾਪਮਾਨ ‘ਚ ਬੀਤੇ ਦਿਨ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 33.2 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਚੱਕਰਵਾਤੀ ਤੂਫ਼ਾਨ ਮੋਂਥਾ ਕਮਜ਼ੋਰ ਪੈਣ ਦੇ ਨਾਲ ਪੰਜਾਬ ‘ਚ ਹਵਾਵਾਂ ਦੀ ਰਫਤਾਰ ਹਲਕੀ ਹੋ ਗਈ ਹੈ ਤੇ ਹਵਾਵਾਂ ਨੇ ਆਪਣੇ ਦਿਸ਼ਾ ਬਦਲ ਲਈ ਹੈ। ਇਸ ਦੇ ਚੱਲਦੇ ਸਮੋਗ ਦੀ ਸਥਿਤੀ ਬਣ ਹੋਈ ਹੈ।
ਅੰਮ੍ਰਿਤਸਰ ਨੂੰ ਛੱਡ ਸਾਰੇ ਹੀ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ। ਜਲੰਧਰ, ਬਠਿੰਡਾ ਤੇ ਲੁਧਿਆਣਾ ਵਰਗੇ ਸ਼ਹਿਰਾਂ ਦੀ ਸਥਿਤੀ ਖ਼ਰਾਬ ਬਣੀ ਹੋਈ ਹੈ। ਬੀਤੇ ਦਿਨ ਅੰਮ੍ਰਿਤਸਰ ਦਾ ਔਸਤ AQI 80, ਬਠਿੰਡਾ ਦਾ 233, ਜਲੰਧਰ ਦਾ 188, ਖੰਨਾ ਦਾ 186, ਲੁਧਿਆਣਾ ਦਾ 163, ਮੰਡੀ ਗੋਬਿੰਡਗੜ੍ਹ ਦਾ 144, ਪਟਿਆਲਾ ਦਾ 156 ਤੇ ਰੂਪਨਗਰ ਦਾ 165 ਦਰਜ ਕੀਤਾ ਗਿਆ।
ਬਾਰਿਸ਼ ਦੀ ਸੰਭਾਵਨਾ ਨਹੀਂ
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਪੰਜਾਬ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। 3 ਨਵੰਬਰ ਤੱਕ ਦੇ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ। ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ ਬੁੱਧਵਾਰ ਨੂੰ 1200 ਨੂੰ ਪਾਰ ਕਰ ਗਏ ਸਨ, ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਧੂੰਏ ਦਾ ਵੀ ਵਾਤਵਰਣ ‘ਤੇ ਅਸਰ ਪੈਂਦਾ ਹੈ। ਪ੍ਰਦੂਸ਼ਣ ਦੀ ਸਥਿਤੀ ‘ਚ ਬਾਰਿਸ਼ ਪੈਣ ਨਾਲ ਮੌਸਮ ਸਾਫ਼ ਹੋ ਸਕਦਾ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ ‘ਚ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ।
ਤਾਪਮਾਨ ਦੀ ਸਥਿਤੀ
ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ 33.2 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ, ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ, ਲੁਧਿਆਣਾ ਦਾ 32.2 ਡਿਗਰੀ, ਪਟਿਆਲਾ ਦਾ 31.6 ਡਿਗਰੀ, ਬਠਿੰਡਾ ਦਾ 31.5 ਡਿਗਰੀ, ਗੁਰਦਾਸਪੁਰ ਦਾ 29.5 ਡਿਗਰੀ , ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 31.2 ਡਿਗਰੀ ਤੇ ਫਾਜ਼ਿਲਕਾ (ਅਬਹੋਰ) ਦਾ 29 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 29.9 ਡਿਗਰੀ, ਹੁਸ਼ਿਆਰਪੁਰ ਦਾ 30.3 ਡਿਗਰੀ, ਮੁਹਾਲੀ ਦਾ 32.5 ਡਿਗਰੀ, ਪਠਾਨਕੋਟ ਦਾ 31 ਡਗਰੀ, ਰੋਪੜ ਦਾ 32.8 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 30.3 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 31.3 ਡਿਗਰੀ ਦਰਜ ਕੀਤਾ ਗਿਆ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








