ਠਿੰਡਾ ‘ਚ ਰੋਜ਼ ਗਾਰਡਨ ਦੇ ਨਜ਼ਦੀਕ ਲੱਗੇ ਇੱਕ ਮਨੋਰੰਜਨ ਮੇਲੇ ਦੇ ਵਿੱਚ ਵੱਡੀ ਕੁਤਾਹੀ ਸਾਹਮਣੇ ਆਈ ਹੈ। ਉਂਝ ਮੇਲੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਲਗਾਏ ਜਾਂਦੇ ਹਨ, ਜਿਸ ਵਿੱਚ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਜਾਨ ਦੀ ਸੁਰੱਖਿਆ ਯਕੀਨ ਬਣਾਈ ਜਾ ਸਕੇ। ਪਰ ਬਠਿੰਡਾ ਵਿੱਚ ਲੱਗੇ ਮੇਲੇ ‘ਚ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ।
ਮੇਲੇ ‘ਚ ਸਟਾਲ ਲਗਾਉਣ ਵਾਲਾ ਵਿਅਕਤੀ ਖੁਦ ਹੀ ਕਰੰਟ ਲੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੇ ਦੱਸਿਆ ਕਿ ਕਰੰਟ ਮੇਲੇ ‘ਚ ਲੱਗੀਆਂ ਕਈ ਸਟਾਲਾਂ ਵਿੱਚ ਆ ਗਿਆ ਅਤੇ ਕਈਆਂ ਨੂੰ ਕਰੰਟ ਲੱਗਿਆ। ਜਿਸ ਤੋਂ ਬਾਅਦ ਉਸਨੂੰ ਕੁਝ ਪਤਾ ਨਹੀਂ ਲੱਗਿਆ ਕਿ ਉਸਨੂੰ ਹਸਪਤਾਲ ਦੇ ਵਿੱਚ ਕੌਣ ਲੈ ਕੇ ਆਇਆ।
ਹਾਦਸੇ ‘ਚ ਜ਼ਖਮੀ ਹੋਏ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਐਂਬੂਲੈਂਸ ਦੇ ਜਰੀਏ ਬਠਿੰਡਾ ਸਰਕਾਰੀ ਹਸਪਤਾਲ ਤੁਰੰਤ ਇਲਾਜ ਲਈ ਭੇਜਿਆ ਗਿਆ। ਜਿੱਥੇ ਵਿਅਕਤੀ ਦਾ ਐਮਰਜੈਂਸੀ ‘ਚ ਇਲਾਜ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਜਾਨ ਸੁਰੱਖਿਤ ਹੈ।
ਇਹ ਕਰੰਟ ਮੇਲੇ ਵਿੱਚ ਆਉਣ ਵਾਲੇ ਕਿਸੇ ਵੀ ਆਮ ਵਿਅਕਤੀ ਨੂੰ ਜਾਂ ਬੱਚੇ ਨੂੰ ਲੱਗ ਸਕਦਾ ਸੀ ਜਾਂ ਹੋਰ ਵੱਡੀ ਘਟਨਾ ਵਾਪਰ ਸਕਦੀ ਸੀ। ਪਰ ਇਸ ਤਰੀਕੇ ਨਾਲ ਮੇਲੇ ‘ਚ ਹੋਣ ਵਾਲੀ ਅਣਗਹਿਲੀ ਨੂੰ ਪ੍ਰਸ਼ਾਸਨ ਨੇ ਹੁਣ ਜਾਂਚ ਦੇ ਆਦੇਸ਼ ਦਿੱਤੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਰਜੇਸ਼ ਧੀਮਾਨ ਦੇ ਨਾਲ ਫੋਨ ਲਾਈਨ ਜ਼ਰੀਏ ਹੋਈ ਗੱਲਬਾਤ ‘ਚ ਉਨ੍ਹਾਂ ਵੱਲੋਂ ਐਸਡੀਐਮ ਬਠਿੰਡਾ ਨੂੰ ਜਾਂਚ ਦੇ ਹੁਕਮ ਦੇ ਦਿੱਤੇ

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









