Buland Kesari/ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਤਾ ਨਹੀਂ ਸਸਤੇ ਨਸ਼ੇ ਕਰਨ ਲੱਗੇ ਹਨ! ਕਿਉਂਕਿ ਲਗਾਤਾਰ ਉਹ ਕੋਈ ਨਾ ਕੋਈ ਅਜਿਹੀ ਗੱਲ ਕਰ ਰਹੇ ਹਨ ਜਿਸ ਕਾਰਨ ਉਹ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ!
Facebook Video Link: https://www.facebook.com/share/r/1A5xii5m4e/
ਪਹਿਲਾਂ ਦਲਿਤ ਆਗੂ ਬੂਟਾ ਸਿੰਘ ਦੇ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਫਿਰ ਆਪਣੇ ਹੀ ਇੱਕ ਲੀਡਰ ਦਾ ਸਟੇਜ ਤੋਂ ਮਜਾਕ ਉੜਾਇਆ। ਹੁਣ ਉਹਨਾਂ ਨੇ ਸਿੱਖ ਬੱਚਿਆਂ ਦੇ ਜੂੜੇ ਫੜ ਕੇ ਉਹਨਾਂ ਦਾ ਮਜਾਕ ਉਡਾਇਆ ਹੈ, ਜਿਸ ਨਾਲ ਸਿੱਖ ਜਗਤ ਵਿੱਚ ਭਾਰੀ ਰੋਸ਼ ਹੈ।
ਰਾਜਾ ਵੜਿੰਗ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੋ ਸਿੱਖ ਬੱਚਿਆਂ ਦੇ ਜੂੜੇ ਫੜਦੇ ਹੋਏ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੇ ਹਨ — “ਕਿਧਰ ਚਲੇ ਦੋ ਸਰਦਾਰ, ਟੂ-ਟੂ-ਟੂ-ਟੂ-ਟੂੰ…”
ਇਹ ਵੀਡੀਓ ਸਾਹਮਣੇ ਆਉਂਦੇ ਹੀ ਸਿੱਖ ਸੰਗਤ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਕਾਫ਼ੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਇਸਨੂੰ ਸਿੱਖ ਮਰਿਆਦਾ ਅਤੇ ਧਾਰਮਿਕ ਪ੍ਰਤੀਕਾਂ ਦਾ ਅਪਮਾਨ ਕਰਾਰ ਦਿੱਤਾ ਹੈ।
ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਦਾ ਸਖ਼ਤ ਵਿਰੋਧ ਕਰਦਿਆਂ ਕਿਹਾ, “ਇਹ ਬਿਆਨ ਸਿੱਖਾਂ ਦੇ ਧਾਰਮਕ ਜਜ਼ਬਾਤਾਂ ਨਾਲ ਖਿਲਵਾੜ ਹੈ। ਕਾਂਗਰਸ ਨੂੰ ਇਸ ਦੀ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ।”
ਦੂਜੇ ਪਾਸੇ, ਕਾਂਗਰਸ ਦੇ ਕਈ ਨੇਤਾਵਾਂ ਨੇ ਕਿਹਾ ਕਿ ਇਹ ਮਾਮਲਾ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਦਾ ਕੋਈ ਬੁਰਾ ਮਨਸੂਬਾ ਨਹੀਂ ਸੀ।
ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਧਾਰਮਿਕ ਸੰਵੇਦਨਸ਼ੀਲਤਾ ਦੇ ਮਾਮਲੇ ਨੂੰ ਗਰਮ ਕਰ ਦਿੱਤਾ ਹੈ।
ਹੁਣ ਵੇਖਣਾ ਹੋਵੇਗਾ ਕਿ ਸਿੱਖ ਬੱਚਿਆਂ ਦੇ ਕੇਸਾਂ ਦਾ ਮਜ਼ਾਕ ਉਡਾਉਣ ਦੇ ਖਿਲਾਫ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਾਜਾ ਵੜਿੰਗ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹਨ ਜਾਂ ਨਹੀਂ?

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









