Buland kesari/ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਸੀਟ ‘ਚ ਅੱਜ, 11 ਨਵੰਬਰ ਨੂੰ ਉਪਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤੱਕ ਚੱਲੇਗੀ। 9 ਵਜੇ ਤੱਕ 11% ਅਤੇ 11 ਵਜੇ ਤੱਕ 23.05% ਵੋਟਿੰਗ ਹੋ ਚੁੱਕੀ ਸੀ। ਦੁਪਹਿਰ 11 ਵਜੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਸਐਚਓ ‘ਤੇ ਧੱਕੇ ਮਾਰਣ ਦਾ ਆਰੋਪ ਲਾਇਆ। ਕਿਹਾ ਕਿ ਸਰਕਾਰ ਦੇ ਕਹਿਣ ‘ਤੇ ਐਸਐਚਓ ਇਹ ਕਰ ਰਿਹਾ ਹੈ। ਇਸ ਨਾਲ ਇੱਕ ਏਐਸਆਈ ਵੀ ਜੁੜਿਆ ਹੋਇਆ ਹੈ। ਸਰਕਾਰੀ ਸਿਸਟਮ ਦੇ ਨਾਲ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਹਨ। ਇਸ ਨਾਲ ਜੁੜਿਆ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕੀਤੀ।ਤਰਨਤਾਰਨ

iTree Network Solutions +91-8699235413

ਮਿਲੀ ਸ਼ੱਕੀ ਕਾਰ

iTree Network Solutions +91-8699235413

ਇਸ ਤੋਂ ਪਹਿਲਾਂ ਬੂਥ ਦੇ ਬਾਹਰ BJP ਦੇ ਕਾਊਂਟਰ ਅੰਦਰ ਇੱਕ ਸ਼ੱਕੀ ਕਾਰ ਖੜੀ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਤੁਰੰਤ ਪਹੁੰਚੀ ਅਤੇ ਕਾਰ ਨੂੰ ਹਟਾ ਦਿੱਤਾ। ਪੁਲਿਸ ਨੇ ਕਾਰ ਵਾਲੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

iTree Network Solutions +91-8699235413

ਇਸਦੇ ਨਾਲ ਹੀ, ਜਗਦੀਸ਼ ਸਿੰਘ ਫਿਲੀਪੀਨਜ਼ ਤੋਂ ਖਾਸ ਤੌਰ ‘ਤੇ ਵੋਟ ਪਾਉਣ ਤਰਨਤਾਰਨ ਪਹੁੰਚੇ। ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸਿੱਧੂ ਨੇ ਵੀ ਪਰਿਵਾਰ ਸਮੇਤ ਵੋਟ ਪਾਇਆ।

ਜ਼ਿਕਰਯੋਗ ਹੈ ਕਿ 2022 ਵਿੱਚ ਚੋਣ ਜਿੱਤੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਿਲ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਇਸ ਉਪਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਸ ਨੇ ਪਹਿਲੀ ਵਾਰੀ ਵਿਧਾਨ ਸਭਾ ਲਈ ਉਮੀਦਵਾਰ ਉਤਾਰਿਆ ਹੈ। ਵੋਟਿੰਗ ਤੋਂ ਤਿੰਨ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਅਕਾਲੀ ਦਲ ਦੀ ਸ਼ਿਕਾਇਤ ‘ਤੇ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਹਟਾ ਦਿੱਤਾ ਸੀ।

iTree Network Solutions +91-8699235413