iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਹੁਸ਼ਿਆਰਪੁਰ ਦੇ ਸਲੇਮਪੁਰ ਪਿੰਡ ਵਿੱਚ ਅਨੋਖੀ ਚੋਰੀ — ਚੋਰ ਸੋਨਾ–ਚਾਂਦੀ ਨਹੀਂ, ਆਟੇ...

ਹੁਸ਼ਿਆਰਪੁਰ ਦੇ ਸਲੇਮਪੁਰ ਪਿੰਡ ਵਿੱਚ ਅਨੋਖੀ ਚੋਰੀ — ਚੋਰ ਸੋਨਾ–ਚਾਂਦੀ ਨਹੀਂ, ਆਟੇ ਦਾ ਥੈਲਾ ਲੈ ਉਡੇ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...
ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਵਿੱਚ ਇੱਕ ਬੇਮਿਸਾਲ ਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਚੋਰਾਂ ਨੇ ਸੋਨਾ–ਚਾਂਦੀ ਜਾਂ ਕੀਮਤੀ ਸਮਾਨ ਨਹੀਂ, ਸਗੋਂ 40–50 ਕਿਲੋਗ੍ਰਾਮ ਦਾ ਆਟੇ ਦਾ ਥੈਲਾ ਅਤੇ ਕਰੀਬ ₹1500 ਰੁਪਏ ਚੋਰੀ ਕਰ ਲਏ।

CCTV ਵਿੱਚ ਕੈਦ ਹੋਈ ਵਾਰਦਾਤ

ਵਾਇਰਲ ਹੋ ਰਹੀਆਂ CCTV ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਟੇ ਦੀ ਚੱਕੀ ਦੇ ਬਾਹਰ ਪਹੁੰਚਦੇ ਹਨ। ਕੁਝ ਪਲਾਂ ਵਿੱਚ ਹੀ ਇੱਕ ਨੌਜਵਾਨ ਚੱਕੀ ਦੇ ਬਾਹਰ ਰੱਖਿਆ ਆਟੇ ਦਾ ਭਾਰਾ ਥੈਲਾ ਚੁੱਕਦਾ ਹੈ ਅਤੇ ਉਸਨੂੰ ਮੋਟਰਸਾਈਕਲ ‘ਤੇ ਰੱਖ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ।

ਮਾਲਿਕ ਦੇ ਸਾਹਮਣੇ ਹੀ ਚੋਰੀ, ਰੋਕਣ ਦੀ ਕੋਸ਼ਿਸ਼ ਬੇਅਸਰ

ਜਦੋਂ ਆਟੇ ਦੀ ਚੱਕੀ ਦਾ ਮਾਲਿਕ ਘਰੋਂ ਬਾਹਰ ਨਿਕਲਿਆ ਤਾਂ ਉਸਨੇ ਇੱਕ ਲੜਕੇ ਨੂੰ ਆਟੇ ਦਾ ਥੈਲਾ ਚੁੱਕ ਕੇ ਮੋਟਰਸਾਈਕਲ ‘ਤੇ ਬੈਠਦੇ ਦੇਖਿਆ। ਮਾਲਿਕ ਨੇ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਬੈਠ ਕੇ ਤੇਜ਼ੀ ਨਾਲ ਮੌਕੇ ਤੋਂ ਰਫ਼ੂਚੱਕਰ ਹੋ ਗਏ।

1500 ਰੁਪਏ ਵੀ ਕੀਤੇ ਹੜਪ

CCTV ਫੁਟੇਜ ਮੁਤਾਬਕ, ਚੋਰਾਂ ਨੇ ਨਾ ਸਿਰਫ਼ ਆਟੇ ਦਾ ਥੈਲਾ ਚੋਰੀ ਕੀਤਾ, ਸਗੋਂ ਚੱਕੀ ‘ਚੋਂ ਕਰੀਬ ₹1500 ਰੁਪਏ ਵੀ ਲੈ ਉਡੇ।

ਪਿੰਡ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ

ਇਹ ਵਾਰਦਾਤ ਪਿੰਡ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੁਸਤ ਗਸ਼ਤ ਅਤੇ ਰਾਤ ਦੇ ਸਮੇਂ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਹੈ।
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

राइस मिल में बड़ी चोरी:रोशनदान तोड़कर घुसे चोर,छोटा हाथी भरकर ले गए 120 बोरी चावल मामला दर्ज

Buland kesari/लुधियाना के गांव कडियाना कलां स्थित गुरु कृपा राइस मिल में चोरों ने बड़ी वारदात को अंजाम दिया। अज्ञात चोरों ने मिल के...

You cannot copy content of this page