iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsShalom Holidays Group ‘ਤੇ ਮਹਿਲਾ ਵੱਲੋਂ ਠੱਗੀ ਦੇ ਦੋਸ਼! ਭਾਨਾ ਸਿੱਧੂ ਨੇ...

Shalom Holidays Group ‘ਤੇ ਮਹਿਲਾ ਵੱਲੋਂ ਠੱਗੀ ਦੇ ਦੋਸ਼! ਭਾਨਾ ਸਿੱਧੂ ਨੇ ਦਿੱਤੀ ਚੇਤਾਵਨੀ?

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਬੁਲੰਦ ਕੇਸਰੀ ਨਿਊਜ਼ | ਜਲੰਧਰ :ਵਿਦੇਸ਼ ਵਿੱਚ ਚੰਗੇ ਭਵਿੱਖ ਦੇ ਸੁਪਨੇ ਦੇਖ ਰਹੇ ਇੱਕ ਪਰਿਵਾਰ ਨਾਲ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ Shalom Holidays Group ਨਾਲ ਜੁੜੇ ਇਕ ਵਿਅਕਤੀ Francis Masih ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਰਿਵਾਰ ਤੋਂ ਕੁੱਲ 37 ਲੱਖ ਰੁਪਏ ਹੜਪ ਕਰ ਲਏ ਹਨ।

iTree Network Solutions +91-8699235413

ਨਕਲੀ ਦਸਤਾਵੇਜ਼ ਦਿਖਾ ਕੇ ਕੀਤੀ ਠੱਗੀ:

iTree Network Solutions +91-8699235413

ਪੀੜਤ ਪਰਿਵਾਰ ਦੇ — ਅਮਰੀਕ ਸਿੰਘ ਤੇ ਉਨ੍ਹਾਂ ਦੀ ਪਤਨੀ ਪੂਜਾ ਦਾ ਕਹਿਣਾ ਹੈ ਕਿ ਦੋਸ਼ੀ ਨੇ ਉਨ੍ਹਾਂ ਨੂੰ ਕੈਨੇਡਾ ਲਈ ਟੂਰਿਸਟ ਵੀਜ਼ਾ, ਏਅਰ ਟਿਕਟ ਅਤੇ ਹੋਰ ਦਸਤਾਵੇਜ਼ ਦਿਖਾ ਕੇ ਯਕੀਨ ਦਿਵਾਇਆ ਕਿ ਫਾਈਲ ਕੁਝ ਦਿਨਾਂ ਵਿੱਚ ਕਲੀਅਰ ਹੋ ਜਾਵੇਗੀ। ਇਹ ਦਸਤਾਵੇਜ਼ ਬਾਅਦ ਵਿੱਚ ਫਰਜ਼ੀ ਨਿਕਲੇ।

iTree Network Solutions +91-8699235413

ਪਰਿਵਾਰ ਦਾ ਦਾਅਵਾ ਹੈ ਕਿ ਦੋਸ਼ੀ ਨੇ ਧਾਰਮਿਕ ਪਛਾਣ ਦਾ ਫਾਇਦਾ ਲੈਂਦੇ ਹੋਏ ਆਪਣੇ ਆਪ ਨੂੰ ਇੱਕ ਚਰਚ ਨਾਲ ਨਜ਼ਦੀਕ ਦੱਸਿਆ ਅਤੇ ਭਰੋਸਾ ਜਮਾਇਆ।

ਪੈਸੇ ਦੇਣ ਤੋਂ ਬਾਅਦ ਵੀ ਕੰਮ ਨਾ ਹੋਇਆ:

ਪਰਿਵਾਰ ਨੇ ਜਿਵੇਂ-ਜਿਵੇਂ ਦੋਸ਼ੀ ਦੇ ਕਹਿਣ ‘ਤੇ ਪੈਸੇ ਦਿੱਤੇ, ਤਿਵੇਂ-ਤਿਵੇਂ ਉਹਨਾਂ ਨੂੰ ਨਵੇਂ ਨਵੇਂ ਝਾਂਸੇ ਮਿਲਦੇ ਰਹੇ। ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਪਰਿਵਾਰ ਦੇ ਪਾਸਪੋਰਟ ਵੀ Francis Masih ਆਪਣੇ ਕੋਲ ਰੱਖ ਕੇ ਬੈਠਾ ਹੈ, ਪਰ ਕੰਮ ‘ਚ ਕੋਈ ਤਰੱਕੀ ਨਹੀਂ ਹੋਈ।

ਲੰਮੇ ਸਮੇਂ ਤੱਕ ਧੱਕੇ ਖਾਣ ਤੋਂ ਬਾਅਦ ਪਰਿਵਾਰ ਨੂੰ ਸਮਝ ਆਈ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ।

ਚਰਚ ਅਤੇ ਦੋਸ਼ੀ ਵੱਲੋਂ ਕੋਈ ਜਵਾਬ ਨਹੀਂ:

ਪੀੜਤਾਂ ਨੇ ਦੱਸਿਆ ਕਿ ਜਦ ਉਹ ਚਰਚ ਪ੍ਰਬੰਧਨ ਕੋਲ ਮਦਦ ਲਈ ਗਏ ਤਾਂ ਉਨ੍ਹਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ। ਦੋਸ਼ੀ ਵੱਲੋਂ ਵੀ ਹੁਣ ਤੱਕ ਕੋਈ ਵਜਾਹ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।

ਸ਼ਿਕਾਇਤ ਪੁਲਿਸ ਨੂੰ ਸੌਂਪੀ ਗਈ:

ਠੱਗੇ ਗਏ ਪਰਿਵਾਰ ਨੇ ਹੁਣ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਹੈ। ਦੋਸ਼ੀ ਵਿਰੁੱਧ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਸਮਾਜਿਕ ਕਾਰਕੁਨ ਵੀ ਆਏ ਸਮਰਥਨ ਵਿੱਚ:

ਸਮਾਜਿਕ ਕਾਰਕੁਨ ਭੰਨਾ ਸਿੱਧੂ ਨੇ ਕਿਹਾ ਕਿ ਜਲੰਧਰ ਵਿੱਚ ਇਮੀਗ੍ਰੇਸ਼ਨ ਠੱਗੀਆਂ ਦੇ ਮਾਮਲੇ ਵਧ ਰਹੇ ਹਨ ਅਤੇ ਜੇ ਪ੍ਰਭਾਵੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਰਹਿਣਗੇ।

ਮਾਮਲੇ ਬਾਰੇ ਟਰੈਵਲ ਕੰਪਨੀ ਦੇ ਸੰਚਾਲਕਾਂ ਅਤੇ ਫਰਾਂਸਿਸ ਮਸੀਹ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना पुलिस ने पकड़ा तस्कर, नशे की गोलियां बरामद:पहले से दर्ज हैं 5 केस, जमानत पर बाहर आया था, NDPS एक्ट के तहत कार्रवाई

Buland kesari/लुधियाना जिले में रायकोट पुलिस ने नशीली गोलियों के साथ एक आरोपी को गिरफ्तार किया है। आरोपी की पहचान गुरमिंदर सिंह उर्फ बुग्गा,...

You cannot copy content of this page