Buland kesari/Punjabi Actor Accident: ਪੰਜਾਬ ਦੇ ਮਸ਼ਹੂਰ ਅਦਾਕਾਰ ਦਾ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਪੰਜਾਬੀ ਅਦਾਕਾਰ ਜੈ ਰੰਧਾਵਾ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਗਏ।

iTree Network Solutions +91-8699235413

ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇਕ ਦਰਦਨਾਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਸਟੰਟ ਦੌਰਾਨ ਹਵਾ ਵਿੱਚ ਹੀ ਜੈ ਰੰਧਾਵਾ ਬੜੀ ਤੇਜ਼ੀ ਨਾਲ ਇਕ ਕੰਧ ਵਿੱਚ ਵੱਜਦੇ ਹਨ। ਉਨ੍ਹਾਂ ਦੀ ਟੀਮ ਤੁਰੰਤ ਉਨ੍ਹਾਂ ਵੱਲ ਨੂੰ ਭੱਜਦੀ ਹੈ।

iTree Network Solutions +91-8699235413

ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ
ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲੀ, ਜੈ ਰੰਧਾਵਾ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਨੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜੈ ਰੰਧਾਵਾ ਦੀ ਹਸਪਤਾਲ ਤੋਂ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

iTree Network Solutions +91-8699235413

ਫ਼ਿਲਮ ‘ਇਸ਼ਕਨਾਮਾ 56’ ਬਾਰੇ
ਇਹ ਫ਼ਿਲਮ ਜੈ ਰੰਧਾਵਾ ਦੇ ਕਰੀਅਰ ਦੀਆਂ ਸਭ ਤੋਂ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਫ਼ਿਲਮ ਵਿੱਚ ਉਹ ਇੱਕ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਹਾਦਸੇ ਕਾਰਨ ਫ਼ਿਲਮ ਦਾ ਸ਼ੂਟਿੰਗ ਸ਼ਡਿਊਲ ਕੁਝ ਦਿਨਾਂ ਲਈ ਅੱਗੇ ਵਧ ਸਕਦਾ ਹੈ।

iTree Network Solutions +91-8699235413