Buland kesari/Anmol Gagan Maan husband case; ਇਥੋਂ ਦੀ ਅਦਾਲਤ ਨੇ 3.5 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਹਾਊਸਿੰਗ ਪ੍ਰਾਜੈਕਟ ਕੰਪਨੀ ਦੇ ਹਿੱਸੇਦਾਰਾਂ ਖ਼ਿਲਾਫ਼ ਚੱਲ ਰਹੇ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ।

iTree Network Solutions +91-8699235413

ਦੋਸ਼ੀਆਂ ਵਿੱਚ ਖਰੜ ਤੋਂ ਵਿਧਾਇਕਾ Anmol Gagan Maan ਦੇ ਪਤੀ Shahbaz Singh Sohi ਵਾਸੀ ਜ਼ੀਰਕਪੁਰ, ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਇਹ ਫ਼ੈਸਲਾ ਲਗਭਗ ਸੱਤ ਸਾਲ ਚੱਲੀ ਸੁਣਵਾਈ ਤੋਂ ਬਾਅਦ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ Parneet Kaur ਨੇ ਸੁਣਾਇਆ।

iTree Network Solutions +91-8699235413

ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਕੈਦ ਦੇ ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਹਾਲਾਂਕਿ ਫ਼ੈਸਲੇ ਤੋਂ ਬਾਅਦ ਤਿੰਨਾਂ ਨੇ ਮੌਕੇ ’ਤੇ ਹੀ ਜ਼ਮਾਨਤ ਹਾਸਲ ਕਰ ਲਈ।

iTree Network Solutions +91-8699235413

ਇਹ ਮਾਮਲਾ ਸਾਲ 2018 ਵਿੱਚ ਸਾਹਮਣੇ ਆਇਆ ਸੀ, ਜਦੋਂ ਸ਼ਿਕਾਇਤਕਰਤਾ Kamaljit Singh Kama ਨੇ ਠੱਗੀ ਦੇ ਦੋਸ਼ ਲਗਾਉਂਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

iTree Network Solutions +91-8699235413