iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅਕਾਲੀ ਆਗੂ ਦੇ ਸ਼ੋਅਰੂਮ 'ਤੇ ਗੋਲੀਬਾਰੀ, 50 ਲੱਖ ਰੁਪਏ ਦੀ ਫਿਰੌਤੀ ਮੰਗੇ...

ਅਕਾਲੀ ਆਗੂ ਦੇ ਸ਼ੋਅਰੂਮ ‘ਤੇ ਗੋਲੀਬਾਰੀ, 50 ਲੱਖ ਰੁਪਏ ਦੀ ਫਿਰੌਤੀ ਮੰਗੇ ਜਾਣ ਦੇ ਇਲਜ਼ਾਮ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਅੰਮ੍ਰਿਤਸਰ ‘ਚ ਅਕਾਲੀ ਆਗੂ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਘਟਨਾ ਦੇਰ ਰਾਤ 8 ਵਜੇ ਦੇ ਲਗਭਗ ਦੀ ਦੱਸੀ ਜਾ ਰਹੀ ਹੈ, ਜਦੋਂ ਦੋ ਨੌਜਵਾਨਾਂ ਨੇ ਸ਼ੋਅਰੂਮ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

iTree Network Solutions +91-8699235413

iTree Network Solutions +91-8699235413

ਜਾਣਕਾਰੀ ਅਨੁਸਾਰ, ਜਿਹੜੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਅਕਾਲੀ ਦਲ (Akali Dal) ਦੇ ਨੇਤਾ ਅਤੇ ਕਾਰੋਬਾਰੀ ਹਰਪ੍ਰੀਤ ਸਿੰਘ ਹੈਪੀ (Harpreet Singh Happy) ਦਾ ਹੈ। ਹਰਪ੍ਰੀਤ ਸਿੰਘ ਮਰਹੂਮ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਰਈਆ ਦਾ ਪੁੱਤਰ ਹੈ।

ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ (Firing) ਦੀ ਆਵਾਜ਼ ਸੁਣਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਆਸ-ਪਾਸ ਦੇ ਲੋਕ ਡਰ ਦੇ ਮਾਰੇ ਦੁਕਾਨਾਂ ਦੇ ਅੰਦਰ ਲੁਕ ਗਏ। ਉਪਰੰਤ ਹਮਲਾਵਰ ਗੋਲੀਬਾਰੀ ਤੋਂ ਬਾਅਦ ਮੌਕੇ ਤੋਂ ਭੱਜ ਗਏ।

iTree Network Solutions +91-8699235413

ਜਾਣਕਾਰੀ ਅਨੁਸਾਰ, ਖਾਲਸਾ ਸੈਨੈਟਰੀ ਸ਼ੋਅਰੂਮ ਦੇ ਮਾਲਕ ਹਰਪ੍ਰੀਤ ਸਿੰਘ ਤੇ ਉਸਦਾ ਭਰਾ ਇਸ ਕਾਰੋਬਾਰ ਨੂੰ ਚਲਾਉਂਦੇ ਹਨ। ਗੋਲੀਬਾਰੀ ਦੀ ਘਟਨਾ ਸਮੇਂ ਦੁਕਾਨ ‘ਤੇ ਹਰਪ੍ਰੀਤ ਸਿੰਘ ਮੌਜੂਦ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਅਣਪਛਾਤੇ ਨੌਜਵਾਨਾਂ ਵੱਲੋਂ 2-3 ਦਿਨ ਤੋਂ ਹੀ ਧਮਕੀਆਂ ਭਰੀਆਂ ਫੋਨ ਕਾਲਾਂ ਰਾਹੀਂ 50 ਲੱਖ ਰੁਪੈ ਦੀ ਫਿਰੌਤੀ ਵੀ ਮੰਗੀ ਜਾ ਰਹੀ ਸੀ। ਜਦਕਿ ਸੋਅਰੂਮ ਮਾਲਕ ਅਕਾਲੀ ਦਲ ਦਾ ਉਮੀਦਵਾਰ ਹੋਣ ਕਰਕੇ ਨਗਰ ਪੰਚਾਇਤ ਰਈਆ ਦੀਆ ਚੋਣਾਂ ਲਈ ਪ੍ਰਚਾਰ ਕਰਨ ਲਈ ਗਿਆ ਹੋਇਆ ਸੀ ਕਿ ਪਿੱਛੋ ਇਹ ਘਟਨਾਕ੍ਰਮ ਵਾਪਰ ਗਿਆ।

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲੀ ਕੌਂਸਲਰ ਨਾਲ ਫੋਨ ‘ਤੇ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਨਾਲ ਹੀ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ। ਜਿਸ ਵੀ ਵਪਾਰੀ ਦਾ ਕਾਰੋਬਾਰ ਚੰਗਾ ਹੈ, ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੀਆਂ ਕਾਲਾਂ ਆਉਣ ਤੋਂ ਬਾਅਦ ਅਜਿਹੀਆਂ ਫਾਇਰਿੰਗ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ।

iTree Network Solutions +91-8699235413

ਉਧਰ, ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਖਪਾਲ ਸਿੰਘ ਨੇ ਕਿਹਾ ਕਿ ਫਿਰੌਤੀ ਕਾਲ ਆਉਣ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਫਾਇਰਿੰਗ ਘਟਨਾ ਤੋਂ ਬਾਅਦ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਕੁਝ ਅਹਿਮ ਲੀਡਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ऑस्ट्रेलिया में पंजाबियों को डराने वाला संगठन बैन:न्यू नाजी संगठन करता था नस्लीय टिप्पणियां; सिखों की कृपाण का विरोधी

Buland kesari/ऑस्ट्रेलिया में रह रहे पंजाबी समुदाय को वहां की सरकार ने बड़ी राहत दी है। गृह मंत्री टोनी बर्क ने पंजाबी कम्युनिटी सहित...

You cannot copy content of this page