iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਸੰਤਾਪ ਅਤੇ ਲਵਾਰਿਸ ਲਾਸ਼ਾਂ ਦੇ ਮਾਮਲੇ 'ਤੇ ਯੂਐਨਓ ਬਣਾਵੇ 'ਟਰੁਥ ਕਮਿਸ਼ਨ'-ਖਾਲਸਾ...

ਪੰਜਾਬ ਸੰਤਾਪ ਅਤੇ ਲਵਾਰਿਸ ਲਾਸ਼ਾਂ ਦੇ ਮਾਮਲੇ ‘ਤੇ ਯੂਐਨਓ ਬਣਾਵੇ ‘ਟਰੁਥ ਕਮਿਸ਼ਨ’-ਖਾਲਸਾ *

Date:

National News

*ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ’ ਦੇ ਨਾਂ ’ਤੇ ਇੱਕ ਸਾਲਾਨਾ ਵਜ਼ੀਫ਼ਾ (ਸਕਾਲਰਸ਼ਿਪ) ਸ਼ੁਰੂ ਕਰਨ ਦਾ ਕੀਤਾ ਐਲਾਨ *

iTree Network Solutions +91-8699235413

ਪੰਜਾਬ ਸੰਤਾਪ ਅਤੇ ਲਵਾਰਿਸ ਲਾਸ਼ਾਂ ਦੇ ਮਾਮਲੇ ‘ਤੇ ਯੂਐਨਓ ਬਣਾਵੇ ‘ਟਰੁਥ ਕਮਿਸ਼ਨ’-ਖਾਲਸਾ *

iTree Network Solutions +91-8699235413

ਨੌਰਵਿਚ ਵਿਚ ਗੂੰਜੇਗਾ ਭਾਈ ਖਾਲੜਾ ਦਾ ਨਾਂ; 6 ਸਤੰਬਰ ਨੂੰ ‘ਖਾਲੜਾ ਦਿਵਸ’ ਵਜੋਂ ਮਨਾਉਣ ਦੀ ਤਿਆਰੀ

ਸਿਟੀ ਆਫ਼ ਨੌਰਵਿਚ , ਸੂਬਾ ਕਨੈਟਿਕਟ , ਅਮਰੀਕਾ ਦੇ ਮੇਅਰ ਭਾਈ ਸਵਰਨਜੀਤ ਸਿੰਘ ਖਾਲਸਾ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਉੱਪਰ ਲਗਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਭਾਈ ਖਾਲੜਾ ਦੇ ਕਿਰਦਾਰ ਨਾਲ ਪੂਰਾ ਇਨਸਾਫ਼ ਹੋਇਆ ਹੈ ਅਤੇ ਇਹ ਫਿਲਮ ਪੂਰੀ ਤਰ੍ਹਾਂ ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ‘ਤੇ ਆਧਾਰਿਤ ਹੈ। ਇਸ ਲਈ ਇਸ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵਿਰੁੱਧ ਮੰਨਣਾ ਕਾਨੂੰਨੀ ਤੌਰ ’ਤੇ ਬਿਲਕੁਲ ਤਰਕਹੀਣ ਹੈ।ਭਾਰਤ ਸਰਕਾਰ ਇਹ ਪਾਬੰਦੀ ਵਾਪਸ ਲਵੇ।

ਮੇਅਰ ਸਵਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਸਭਿਅਕ ਸਮਾਜ ਅਤੇ ਲੋਕਤੰਤਰ ਵਿੱਚ ਹਰ ਇਨਸਾਨ ਨੂੰ ਮਰਨ ਤੋਂ ਬਾਅਦ ਸਨਮਾਨਜਨਕ ਸਸਕਾਰ ਦਾ ਹੱਕ ਹੈ ਅਤੇ ਪਰਿਵਾਰ ਨੂੰ ਆਪਣੇ ਲਾਪਤਾ ਜੀਅ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਯਾਦ ਕਰਵਾਇਆ ਕਿ ਖਾਲੜਾ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ 2005 ਵਿੱਚ ਪਟਿਆਲਾ ਸੈਸ਼ਨ ਕੋਰਟ,
​2007 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ​ਅਤੇ 2011 ਵਿੱਚ ਸੁਪਰੀਮ ਕੋਰਟ ਨੇ ਦੋਸ਼ੀ ਪੁਲੀਸ ਅਧਿਕਾਰੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਖਾਲੜਾ ਦੇ ਦੋਸ਼ ਸੱਚੇ ਸਨ।

​ਉਨ੍ਹਾਂ ਯੂ.ਐਨ.ਓ. ਤੋਂ ਮੰਗ ਕੀਤੀ ਕਿ ਪੰਜਾਬੀਆਂ ਨਾਲ ਇਨਸਾਫ਼ ਲਈ ਵੱਲੋਂ ਪੰਜਾਬ ਸੰਤਾਪ ਅਤੇ ਲਵਾਰਿਸ ਲਾਸ਼ਾਂ ਦੇ ਮਾਮਲੇ ਦੀ ਜਾਂਚ ਲਈ ਇੱਕ ‘ਟਰੁਥ ਕਮਿਸ਼ਨ’ ਬਣਾਇਆ ਜਾਵੇ।

iTree Network Solutions +91-8699235413

ਮਨੁੱਖੀ ਅਧਿਕਾਰਾਂ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ ਮੇਅਰ ਸਵਰਨਜੀਤ ਸਿੰਘ ਨੇ ਐਲਾਨ ਕੀਤਾ ਕਿ ਨੌਰਵਿਚ ਸ਼ਹਿਰ ਵੱਲੋਂ ਸਥਾਨਕ ਹਾਈ ਸਕੂਲ ‘ਨੌਰਵਿਚ ਫ੍ਰੀ ਅਕੈਡਮੀ’ ਦੇ ਲੋੜਵੰਦ ਵਿਦਿਆਰਥੀਆਂ ਲਈ ‘ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ’ ਦੇ ਨਾਂ ’ਤੇ ਇੱਕ ਨਵਾਂ ਸਾਲਾਨਾ ਵਜ਼ੀਫ਼ਾ (ਸਕਾਲਰਸ਼ਿਪ) ਸ਼ੁਰੂ ਕੀਤਾ ਜਾ ਰਿਹਾ ਹੈ।

​ਇਸ ਦਾ ਮਕਸਦ ਵਿਦਿਆਰਥੀਆਂ ਨੂੰ ਦੁਨੀਆ ਭਰ ਦੀਆਂ ਮਨੁੱਖੀ ਅਧਿਕਾਰ ਲਹਿਰਾਂ ਦੇ ਆਗੂਆਂ ਬਾਰੇ ਜਾਗਰੂਕ ਕਰਨਾ ਹੈ। ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਥਨ ਦਾ ਹਵਾਲਾ ਦਿੰਦਿਆਂ ਮੇਅਰ ਨੇ ਕਿਹਾ:ਕਿ ਅਮਰੀਕਾ ਦੇ ਲੋਕ ਦ੍ਰਿੜਤਾ ਨਾਲ ਇਹ ਮੰਨਦੇ ਹਨ ਕਿ ‘ਕਿਸੇ ਵੀ ਥਾਂ ‘ਤੇ ਹੋ ਰਿਹਾ ਅਨਿਆਂ, ਹਰ ਥਾਂ ਦੇ ਨਿਆਂ ਲਈ ਇੱਕ ਖ਼ਤਰਾ ਹੈ।'”

​ਇਸ ਉਪਰਾਲੇ ਲਈ ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਨੌਰਵਿਚ NAACP ਚੈਪਟਰ ਦਾ ਵਿਸ਼ੇਸ਼ ਧੰਨਵਾਦ ਕੀਤਾ।

​ਸਿਟੀ ਆਫ਼ ਨੌਰਵਿਚ ਵੱਲੋਂ ਆਉਣ ਵਾਲੇ ਦਿਨਾਂ ਵਿੱਚ 6 ਸਤੰਬਰ ਨੂੰ ਅਧਿਕਾਰਤ ਤੌਰ ‘ਤੇ ‘ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਿਵਸ’ ਵਜੋਂ ਐਲਾਨਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਹੀ ਭਾਈ ਖਾਲੜਾ ਦੀ ਯਾਦ ਵਿੱਚ ਇੱਕ ਵਿਸ਼ਾਲ ਕੰਧ-ਚਿੱਤਰ (ਮਿਊਰਲ) ਮੌਜੂਦ ਹੈ ਅਤੇ ਸਥਾਨਕ ‘ਸਿੱਖ ਆਰਟ ਗੈਲਰੀ’ ਵਿੱਚ ਉਨ੍ਹਾਂ ਦਾ ਇੱਕ ਖ਼ੂਬਸੂਰਤ ਪੈਨਸਿਲ ਆਰਟ ਪੋਰਟਰੇਟ ਵੀ ਸੁਸ਼ੋਭਿਤ ਹੈ।

​ਮੇਅਰ ਨੇ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 1984 ਸਿੱਖ ਨਸਲਕੁਸ਼ੀ ਯਾਦਗਾਰੀ ਪਲੇਟ ਅਤੇ ਸਿੱਖ ਰਾਸ਼ਟਰੀ ਝੰਡਾ (ਨਿਸ਼ਾਨ ਸਾਹਿਬ), ਜਿਨ੍ਹਾਂ ਨੂੰ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਦੇ ਕਥਿਤ ਦਬਾਅ ਕਾਰਨ ਓਟਿਸ ਲਾਇਬ੍ਰੇਰੀ ਵਿੱਚੋਂ ਹਟਾ ਦਿੱਤਾ ਗਿਆ ਸੀ, ਨੂੰ ਹੁਣ ਪੂਰੇ ਸਨਮਾਨ ਸਹਿਤ ਮੇਅਰ ਦੇ ਦਫ਼ਤਰ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ।

iTree Network Solutions +91-8699235413

​ਨੌਰਵਿਚ ਪ੍ਰਸ਼ਾਸਨ ਦਾ ਇਹ ਕਦਮ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਮੁਦਈਆਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ, ਜੋ ਇਨਸਾਫ਼ ਅਤੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਨਿਤਿਨ ਕੋਹਲੀ ਅਤੇ ਵਿਨੀਤ ਧੀਰ ਦੇ ਯਤਨਾਂ ਸਦਕਾ ਪੰਜਾਬ ਯੂਥ ਰਨ ਨੂੰ ਮਿਲੀ ਸ਼ਾਨਦਾਰ ਸਫਲਤਾ

ਪੰਜਾਬ ਯੂਥ ਰਨ ਦੀ ਸਫਲਤਾ ਨੇ ਵਧਾਇਆ ਨੌਜਵਾਨਾਂ ਦਾ ਉਤਸ਼ਾਹ, ਨਿਤਿਨ ਕੋਹਲੀ ਨੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ Buland Kesari/ ਜਲੰਧਰ: ਮਾਡਲ ਟਾਊਨ ਵਿੱਚ ਆਮ...

You cannot copy content of this page