ਜਲੰਧਰ : 22 ਜਨਵਰੀ ਦੀ ਤਾਰੀਖ ਭਾਰਤੀ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਈ ਹੈ। ਇਸ ਯੁੱਗ ਵਿਚ ਭਗਵਾਨ ਰਾਮ ਤੋਂ 500 ਸਾਲ ਦਾ ਵਿਛੋੜਾ ਆਖ਼ਰਕਾਰ ਖ਼ਤਮ ਹੋ ਗਿਆ। ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲਲਾ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਭਾਰਤ ਭਗਵਾਨ ਰਾਮ ਦੇ ਜੈਕਾਰਿਆਂ, ਪੋਸਟਰਾਂ, ਭਗਵੇਂ ਝੰਡਿਆਂ, ਦੀਵਿਆਂ ਅਤੇ ਪਟਾਕਿਆਂ ਨਾਲ ਪੂਰੇ ਦੀਵਾਲੀ ਦੀ ਤਰ੍ਹਾਂ ਮਨਾਇਆ ਗਿਆ।
ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ਦੇ ਵਿੱਚ ਦੀਪ ਉਤਸਵ ਦੀ ਸ਼ੁਰੂਆਤ ਹੋ ਗਈ ਹੈ ਇਸ ਮੌਕੇ ਜਲੰਧਰ ਦੇ ਵੈਸਟ ਹਲਕਾ ਬਸਤੀ ਸ਼ੇਖ ਦੇ ਵਿਚ ਜੈ ਮਾਂ ਛਿੰਨਮਸਤੀਕਾ ਸੇਵਾ ਸੋਸਾਇਟੀ ਦੇ ਵੱਲੋਂ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ ਸਰਦਾਰ ਮਨਜੀਤ ਸਿੰਘ ਟੀਟੂ ਦੇ ਦਫਤਰ (ਵੈਲਕਮ ਪੰਜਾਬ ਨਿਊਜ਼ ਪੇਪਰ )ਦੇ ਬਾਹਰ ਭਜਨ ਸੰਧਿਆ ਕਰਵਾਈ ਗਈ । ਉਹਨਾਂ ਕਿਹਾ ਕਿ 22 ਜਨਵਰੀ ਦਾ ਦਿਨ ਸੁਨਹਿਰੇ ਅੱਖਰਾਂ ਨਾਲ ਆਪਣੇ ਇਤਿਹਾਸ ਵਿੱਚ ਲਿਖਿਆ ਜਾਵੇਗਾ।ਉਹਨਾਂ ਨੇ ਕਿਹਾ ਕਿ ਸਾਰੇ ਧਰਮ ਅਸੀਂ ਬਸਤੀ ਸ਼ੇਖ ਵਾਸੀਆਂ ਨਾਲ ਮਿਲ ਕੇ ਮਨਾਉਂਦੇ ਹਾਂ । ਇਸ ਨਾਲ ਸਾਡੀ ਖੁਸ਼ੀ ਵੀ ਦੁਗਣੀ ਹੋ ਜਾਂਦੀ ਹੈ ਤੇ ਆਯੋਜਨ ਵਿੱਚ ਰੌਣਕ ਵੀ ਲੱਗ ਜਾਂਦੀ ਹੈ ਇਸ ਵਿੱਚ ਕੇਵਲ ਖੰਨਾ ਅਤੇ ਪਾਰਟੀ ਨੇ ਰਾਮ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਖਾਸ ਤੌਰ ਤੇ ਆਪ MP ਸੁਸ਼ੀਲ ਕੁਮਾਰ ਰਿੰਕੂ, ਰਾਜਵਿੰਦਰ ਕੌਰ ਥਿਆੜਾ (ਇੰਚਾਰਜ ਦੋਆਬਾ ਆਮ ਆਦਮੀ ਪਾਰਟੀ) , ਮਹਿੰਦਰ ਸਿੰਘ ਕੇਪੀ ,ਪਵਨ ਕੁਮਾਰ ਟੀਨੂ (Ex M L A ) , ਰਜਿੰਦਰ ਬੇਰੀ (Ex M L A ) , ਕਿਸ਼ਨ ਲਾਲ ਸ਼ਰਮਾ , ਅਸ਼ਵਨੀ ਅਟਵਾਲ , ਅਮਰਜੀਤ ਸਿੰਘ ਅਮਰੀ , ਕੇਡੀ ਭੰਡਾਰੀ, ਨੀਤੀਸ਼ ਚੱਡਾ , ਸੁਖਜਿੰਦਰ ਸਿੰਘ ਅਲੱਗ , ਨਵਜੋਤ ਸਿੰਘ ਮਾਲਟਾ , ਲੱਕੀ , ਮਹਿੰਦਰ ਪਾਲ ਕਾਸਰਾ, ਇੰਦਰਜੀਤ ਬੱਬਰ , ਮੀਤ , ਕਾਲਾ ਖੜਕ ,ਦਵਿੰਦਰ ਕੁਮਾਰ ਗੋਲਾ , ਨਨੀ ਬਤਰਾ , ਰਾਜੇਸ਼ ਜੱਜ ,ਤਲੋਚਨ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ,ਲੱਖਾ ਪ੍ਰਧਾਨ, ਬਾਲ ਕ੍ਰਿਸ਼ਨ ਬਾਲੀ, ਸੰਦੀਪ ਪੋਪਲੀ ,ਅਰੁਣ, ਧੀਰਥ ਰਾਮ, ਤੂਫਾਨ , ਦਵਿੰਦਰ ਕੁਮਾਰ ਗੋਲਾ , ਹੈਪੀ ਅਨੇਜਾ, ਮਹਿੰਦਰ, ਰਾਜੂ ਜੁਲਕਾ , ਬਿੱਟੂ ਬਤਰਾ, ਸੂਰਜ ਸੂਰੀ ,ਹੈਪੀ ਸੇਖੜੀ, ਸੁਖਪ੍ਰੀਤ ਸਿੰਘ ਲੰਡਨ ਫੈਸ਼ਨ , ਪਿੰਕੀ ਜੁਲਕਾ, ਰੋਹਿਤ ਅਰੋੜਾ ,ਬੱਬੂ, ਸੋਨੀ, ਪਵਨ ਪਰਦੀਪ, ਗੁਲਸ਼ਨ ਬਜਾਜ, ਸਨੀ ਗੁਗਲਾਨੀ ,ਹੈਪੀ , ਲਾਡੀ, ਸੌਰਵ, ਗੌਰਵ ,ਲੱਕੀ ਸਿੰਘ ,ਦੀਪੂ ਸੋਨੀ, ਹਰਕੀਰਤ , ਪੱਪੂ ਸ਼ਰਮਾ ਆਦੀ ਖਾਸ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਡਿਜ਼ੀਟਲ ਮੀਡਿਆ ਐਸੋਸੀਏਸ਼ਨ ਵਲੋਂ ਪ੍ਰਧਾਨ ਅਮਨ ਬੱਗਾ , ਪ੍ਰਦੀਪ ਵਰਮਾ ,ਅਜੀਤ ਸਿੰਘ ਬੁਲੰਦ , ਧਰਵਿੰਦਰ ਸੋਂਧੀ ਵੀ ਸ਼ਾਮਿਲ ਹੋਏ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.