Jalandhar / Buland Kesari: ਨਗਰ ਨਿਗਮ ਜਲੰਧਰ ਵੱਲੋਂ ਜਲੰਧਰ ਫਗਵਾੜਾ ਹਾਈਵੇ ‘ਤੇ ਬਣੇ ਮਸ਼ਹੂਰ ਮੈਰਿਜ ਪੈਲੇਸ ਕੈਸਲ ਦੇ ਮਾਲਕ ਨੂੰ 1.58 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸੱਤ ਦਿਨਾਂ ਦੇ ਅੰਦਰ ਅੰਦਰ ਜਮਾ ਕਰਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਪੈਸੇ ਜਮਾਂ ਨਾ ਕਰਾਉਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋ ਪੈਲੇਸ ਨੂੰ ਸੀਲ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ‘ਤੇ ਲਗਾਮ ਕੱਸ ਦੀ ਆ ਰਹੀ ਹੈ। ਜਿਸ ਦੇ ਤਹਿਤ ਨਗਰ ਨਿਗਮ ਵੱਲੋਂ ਇਸ ਪੈਲੇਸ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਇਥੇ ਦੱਸ ਦਈਏ ਕਿ ਜਲੰਧਰ ਫਗਵਾੜਾ ਹਾਈਵੇ ‘ਤੇ 56 ਕਨਾਲ ਜ਼ਮੀਨ ਵਿੱਚ ਬਣੇ ਬਾਠ ਕੈਸਲ ਪੈਲੇਸ ਸਿਰ 1.58 ਕਰੋੜ ਰੁਪਏ ਬਕਾਇਆ ਰਾਸ਼ੀ ਖੜੀ ਹੈ ਪਰ ਪਿਛਲੇ 6 ਸਾਲਾਂ ਤੋਂ ਇਹ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ। ਏਨਾ ਹੀ ਨਹੀਂ ਇਸ ਪੈਲੇਸ ਉੱਪਰ 6 ਸਾਲ ਦਾ ਬਕਾਇਆ ਹੀ ਨਹੀਂ ਸਗੋਂ ਨਾਲ 6 ਸਾਲ ਦਾ ਵਿਆਜ਼ ਵੀ ਖੜ੍ਹਾ ਹੋ ਚੁੱਕਾ ਹੈ। ਵਿਭਾਗ ਵੱਲੋ ਇਸ ਪੈਲੇਸ ਨੂੰ ਰੈਗੁਲਾਰਾਈਜੇਸ਼ਨ ਲਈ ਵੀ ਨੋਟਿਸ ਭੇਜਿਆ ਪਰ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਇਸੇ ਪੈਲੇਸ ਮਾਲਿਕ ਵੱਲੋਂ ਇੱਕ ATP ਤੇ 2 ਹੋਰ ਬੰਦਿਆਂ ਨੂੰ ਟ੍ਰੈਪ ਲਗਾ ਕੇ ਰਿਸ਼ਵਤ ਮੰਗਣ ਦੇ ਆਰੋਪ ਵਿੱਚ ਫੜਵਾਇਆ ਵੀ ਗਿਆ ਸੀ। ਪਰ ਹੁਣ ਜਿਸ ਤਰੀਕ਼ੇ ਨਾਲ਼ ਇਸ ਪੈਲੇਸ ‘ਤੇ ਨਿਗਮ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਸਤੋਂ ਲੱਗਦਾ ਹੈ ਕਿ ਜੇਕਰ ਸਰਕਾਰੀ ਖ਼ਜ਼ਾਨੇ ਵਿੱਚ ਪੈਸੇ ਨਾ ਜਮਾਂ ਹੋਏ ਤਾਂ ਇਸ ‘ਤੇ ਸੀਲ ਵੀ ਲੱਗ ਸਕਦੀ ਹੈ।
Jalandhar News: This famous palace may get the seal of Municipal Corporation! Recovery worth crores pending
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.