iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsShambhu Border Railway Track ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਦਹਿਸ਼ਤਗਰਦ'; ਪਹਿਲਾਂ...

Shambhu Border Railway Track ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ ‘ਦਹਿਸ਼ਤਗਰਦ’; ਪਹਿਲਾਂ ਵੀ ਕਈ ਮਾਮਲੇ ਦਰਜ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਦੇਰ ਰਾਤ Shambhu Border ਨੇੜੇ ਰੇਲਵੇ ਲਾਈਨ ‘ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ ਉਡਾਉਂਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋਈ, ਜਿਸਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ। ਹੁਣ ਇਸ ਨੂੰ ਲੈ ਕੇ ਕਈ ਹੈਰਾਨੀ ਜਨਕ ਖੁਲਾਸੇ ਹੋਏ ਹਨ। ਦੱਸ ਦਈਏ ਕਿ  ਉਸਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਉਰਫ਼ ਜੂਪਾ ਵਜੋਂ ਹੋਈ ਹੈ। ਜਿਸ ਨੂੰ ਦਹਿਸ਼ਤਗਰਦ ਵੀ ਆਖਿਆ ਜਾ ਰਿਹਾ ਹੈ। 

iTree Network Solutions +91-8699235413

ਇਸ ਮਾਮਲੇ ਮਗਰੋਂ ਪਿੰਡ ਪੰਜਵੜ ਦੇ ਲੋਕ ਹੈਰਾਨ ਨਜ਼ਰ ਆਏ। ਹਾਲਾਂਕਿ, ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਪਿੰਡ ਨੂੰ ਘੇਰਿਆ ਗਿਆ ਹੈ। ਜਗਰੂਪ ਸਿੰਘ ਜੂਪਾ, ਜੋ ਕਿ ਆਟਾ ਚੱਕੀ ਚਲਾਉਂਦਾ ਹੈ, ਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਹੈ। 

iTree Network Solutions +91-8699235413

ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਉਪ ਚੋਣ ਦੌਰਾਨ ਪੋਸਟਰ ਪਾੜਨ ਦੇ ਮਾਮਲੇ ਵਿੱਚ ਝੱਬਲ ਪੁਲਿਸ ਸਟੇਸ਼ਨ ਵਿੱਚ ਜੂਪਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਇਲਾਵਾ ਜੂਪਾ ਖਿਲਾਫ ਕੋਈ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਮੰਗਲਵਾਰ ਨੂੰ ਜਦੋਂ ਇਹ ਪਤਾ ਲੱਗਾ ਕਿ ਰੇਲਵੇ ਟਰੈਕ ‘ਤੇ ਹੋਏ ਧਮਾਕੇ ਵਿੱਚ ਜੂਪਾ ਦੀ ਮੌਤ ਹੋ ਗਈ ਹੈ, ਤਾਂ ਪਿੰਡ ਵਾਸੀ ਹੈਰਾਨ ਰਹਿ ਗਏ।

iTree Network Solutions +91-8699235413

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਦੋ ਧੀਆਂ ਦਾ ਪਿਤਾ ਜੂਪਾ ਅਕਸਰ ਨਿਹੰਗ ਪਹਿਰਾਵੇ ਵਿੱਚ ਰਹਿੰਦਾ ਸੀ। ਪਿੰਡ ਵਾਸੀਆਂ ਪਾਲ ਸਿੰਘ, ਮੇਜਰ ਸਿੰਘ ਅਤੇ ਸੇਵਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਆਹੁਤਾ ਜਗਰੂਪ ਸਿੰਘ ਦਹਿਸ਼ਤਗਰਦਾਂ ਨਾਲ ਜੁੜ ਜਾਵੇਗਾ।

ਦੱਸ ਦਈਏ ਕਿ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਪਿਛਲੇ ਸਾਲ ਪਾਕਿਸਤਾਨ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕਈ ਹੋਰ ਅੱਤਵਾਦੀ ਵੀ ਪੰਜਵੜ ਪਿੰਡ ਦੇ ਹੀ ਰਹਿਣ ਵਾਲੇ ਹਨ। ਪੁਲਿਸ ਜਗਰੂਪ ਸਿੰਘ ਜੂਪਾ ਦੇ ਪਰਿਵਾਰ ਸਬੰਧੀ ਰਿਕਾਰਡ ਦੀ ਜਾਂਚ ਕਰ ਰਹੀ ਹੈ। ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜੂਪਾ ਦੇ ਪਰਿਵਾਰ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੂਰੀ ਜਾਂਚ ਤੋਂ ਬਾਅਦ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਹ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

iTree Network Solutions +91-8699235413
ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਤਰਨਤਾਰਨ ਪੁਲਿਸ ਨੇ ਰੇਲਵੇ ਲਾਈਨ ਧਮਾਕੇ ਦੇ ਸਬੰਧ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅੱਤਵਾਦੀ ਸਮੂਹਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਜੂਪਾ ਨੂੰ ਦੋ ਦਿਨ ਪਹਿਲਾਂ ਹੀ ਪਿੰਡ ਵਿੱਚ ਘੁੰਮਦੇ ਦੇਖਿਆ ਗਿਆ ਸੀ। ਸਬ-ਡਵੀਜ਼ਨ ਤਰਨਤਾਰਨ ਦੇ ਡੀਐਸਪੀ ਸੁਖਬੀਰ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

हाईवे पर अज्ञात वाहन से टकराई वैगन आर:एक ही परिवार के 5 लोग घायल, मां-बेटी की हालत गंभीर; कार के परखच्चे उडे़

Buland kesari/जालंधर के गोराया से फिल्लौर के बीच नेशनल हाईवे पर एक तेज रफ्तार वैगन आर कार आगे चल रहे अज्ञात वाहन से टकरा...

You cannot copy content of this page