Buland kesari/Himanshi Khurana death threat; ਪੰਜਾਬੀ ਅਦਾਕਾਰਾ ਅਤੇ ਮਾਡਲ Himanshi Khurana ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਣ ਦੀ ਧਮਕੀ ਮਿਲੀ ਹੈ। ਉਨ੍ਹਾਂ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਧਮਕੀ ਉਨ੍ਹਾਂ ਨੂੰ ਫੋਨ ਕਾਲ ਰਾਹੀਂ ਦਿੱਤੀ ਗਈ। ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।ਗੈਂਗਸਟਰਾਂ ਦੀ ਫੋਨ ਕਾਲ ਨਾਲ ਹਿੱਲੀ ਪੰਜਾਬੀ ਇੰਡਸਟਰੀ, Himanshi Khurana ਨੂੰ 10 ਕਰੋੜ ਦੀ ਫਿਰੌਤੀ ਲਈ ਜਾਨੋਂ ਮਾਰਨ ਦੀ ਧਮਕੀ

iTree Network Solutions +91-8699235413

ਪੁਲਿਸ ਵੱਲੋਂ ਕਾਲ ਡੀਟੇਲ ਖੰਗਾਲੀਆਂ ਜਾ ਰਹੀਆਂ ਹਨ ਅਤੇ ਮਾਮਲੇ ਦੀ ਲਿਖਤੀ ਸ਼ਿਕਾਇਤ ਦਰਜ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਿਮਾਂਸ਼ੀ ਖੁਰਾਨਾ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹਨ ਅਤੇ ਮਾਡਲ, ਅਦਾਕਾਰਾ ਅਤੇ ਗਾਇਕਾ ਵਜੋਂ ਜਾਣੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੀ “ਐਸ਼ਵਰਿਆ ਰਾਇ” ਵੀ ਕਿਹਾ ਜਾਂਦਾ ਹੈ।

iTree Network Solutions +91-8699235413

ਸਾਲ 2011 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫਿਲਮ ਸੱਡਾ ਹੱਕ ਅਤੇ ਸੁਪਰਹਿੱਟ ਗੀਤ ਸੋਚ ਰਾਹੀਂ ਵੱਡੀ ਪਛਾਣ ਬਣਾਈ। ਰਿਆਲਟੀ ਸ਼ੋਅ Bigg Boss 13 ਨੇ ਉਨ੍ਹਾਂ ਨੂੰ ਦੇਸ਼-ਪੱਧਰੀ ਸ਼ੋਹਰਤ ਦਿਵਾਈ।

iTree Network Solutions +91-8699235413

ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਅਣਪਛਾਤੇ ਗੈਂਗਸਟਰਾਂ ਵੱਲੋਂ ਉਨ੍ਹਾਂ ਨੂੰ 10 ਕਰੋੜ ਰੁਪਏ ਦੀ ਫਿਰੌਤੀ ਲਈ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

iTree Network Solutions +91-8699235413