ਜਲੰਧਰ ਵਿੱਚ ਨਜਾਇਜ਼ ਉਸਾਰੀਆਂ ਦਾ ਹੜ੍ਹ: ਲੱਧੇਵਾਲੀ ਦੇ ਗੁਲਮਰਗ ਐਵਨਿਊ ’ਚ ਸ਼ਰੇਆਮ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਨਗਰ ਨਿਗਮ ਦੇ ਇੰਸਪੈਕਟਰ ਜੇਬਾਂ ਭਰਨ ’ਚ ਮਸਤ!
Buland Kesari/ ਜਲੰਧਰ: ਸਮਾਰਟ ਸਿਟੀ ਜਲੰਧਰ ਵਿੱਚ ਨਜਾਇਜ਼ ਉਸਾਰੀਆਂ ਦਾ ਹੜ੍ਹ ਆਇਆ ਹੋਇਆ ਹੈ। ਨਗਰ ਨਿਗਮ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਲੱਧੇਵਾਲੀ ਇਲਾਕੇ ਦਾ ਹੈ।
ਇੱਥੋਂ ਦੇ ਗੁਲਮਰਗ ਐਵਨਿਊ ਅੰਦਰ ਸ਼ਰੇਆਮ ਨਜਾਇਜ਼ ਦੁਕਾਨਾਂ ਬਣ ਰਹੀਆਂ ਹਨ। ਪ੍ਰਸ਼ਾਸਨ ਸਭ ਕੁਝ ਦੇਖ ਕੇ ਵੀ ਚੁੱਪ ਹੈ।
ਨਗਰ ਨਿਗਮ ਦੇ ਇੰਸਪੈਕਟਰਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ?ਨਗਰ ਨਿਗਮ ਦੇ ਇੰਸਪੈਕਟਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ! ਜਾਂਚ ਛੱਡ ਕੇ ਜੇਬਾਂ ਭਰਨ ਦਾ ਅੰਦੇਸ਼ਾ:
ਵੱਡਾ ਸਵਾਲ ਇਹ ਹੈ ਕਿ ਨਗਰ ਨਿਗਮ ਦੇ ਇੰਸਪੈਕਟਰ ਅਜਿਹੀਆਂ ਨਜਾਇਜ਼ ਉਸਾਰੀਆਂ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ। ਆਖਿਰ ਕਿਵੇਂ ਇੰਸਪੈਕਟਰ ਰਾਜ ਦੇ ਵਿੱਚ ਲਗਾਤਾਰ ਨਜਾਇਜ਼ ਦੁਕਾਨਾਂ ਗੁਲਮਰ ਗੈਬਿਊ ਵਿੱਚ ਬਣ ਰਹੀਆਂ ਹਨ। ਕੀ ਇੰਸਪੈਕਟਰ ਮੌਕੇ ’ਤੇ ਜਾ ਕੇ ਜਾਂਚ ਕਰਨ ਦੀ ਥਾਂ ਨਜਾਇਜ਼ ਨਿਰਮਾਣ ਕਰਤਾਵਾਂ ਕੋਲੋਂ ਆਪਣੀਆਂ ਜੇਬਾਂ ਭਰਵਾ ਰਹੇ ਹਨ।
ਕੋਈ ਕਾਰਵਾਈ ਨਹੀਂ:
ਕੀ ਮੋਟੀਆਂ ਰਕਮਾਂ ਲੈ ਕੇ ਨਜਾਇਜ਼ ਉਸਾਰੀਆਂ ਨੂੰ ਸ਼ਰੇਆਮ ਹਰੀ ਝੰਡੀ ਦਿੱਤੀ ਜਾ ਰਹੀ ਹੈ। ਕਾਨੂੰਨ ਦਾ ਕੋਈ ਡਰ ਨਹੀਂ: ਨਿਯਮਾਂ ਨੂੰ ਛਿੱਕੇ ਟੰਗ ਕੇ ਦਿਨ-ਰਾਤ ਕੰਮ ਚੱਲ ਰਿਹਾ ਹੈ।
️ ‘ਆਪ’ ਸਰਕਾਰ ਅਤੇ ਨਗਰ ਨਿਗਮ ਸਵਾਲਾਂ ਦੇ ਘੇਰੇ ਵਿੱਚ?
ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਸੀ। ਪਰ ਅੱਜ ਜਲੰਧਰ ਨਗਰ ਨਿਗਮ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ।ਬਦਲਾਅ ਦੇ ਦਾਅਵੇ ਫੋਕੇ ਸਾਬਿਤ ਹੋ ਰਹੇ ਹਨ। ਕੀ ਇਹੋ ਜਿਹਾ ਬਦਲਾਅ ਲਿਆਉਣ ਦੀ ਗੱਲ ਕਹੀ ਗਈ ਸੀ?
ਭ੍ਰਿਸ਼ਟਾਚਾਰ ਦਾ ਬੋਲਬਾਲਾ:
ਅਫਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ ਅਤੇ ਨਜਾਇਜ਼ ਕੰਮ ਰੁਕਣ ਦਾ ਨਾਮ ਨਹੀਂ ਲੈ ਰਹੇ। ਸਵਾਲ: ਨਗਰ ਨਿਗਮ ਦੇ ਉੱਚ ਅਧਿਕਾਰੀ ਅਤੇ ਸਰਕਾਰ ਇਸ ਗੁਲਮਰਗ ਐਵਨਿਊ ਦੀਆਂ ਨਜਾਇਜ਼ ਦੁਕਾਨਾਂ ’ਤੇ ਕਾਰਵਾਈ ਕਦੋਂ ਕਰਨਗੇ? ਜਾਂ ਫਿਰ ਇਹ ਖੇਡ ਇਵੇਂ ਹੀ ਚੱਲਦੀ ਰਹੇਗੀ?

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








