Buland kesari/ਪਟਿਆਲਾ ਦੇ ਸ਼ੰਭੂ ਨੇੜੇ ਹੋਏ ਰੇਲਵੇ ਟ੍ਰੈਕ ਧਮਾਕੇ ਮਾਮਲੇ ‘ਚ ਪੁਲਿਸ ਨੇ ਸ਼ੱਕੀ ਲਾਸ਼ ਦੀ ਸ਼ਨਾਖ਼ਤ ਜਗਰੂਪ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ ਉਹ ਹੀ ਬੰਦਾ ਹੈ, ਜੋ ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਤੋਂ ਗਲਤੀ ਹੋ ਗਈ ਤੇ ਧਮਾਕੇ ‘ਚ ਉਸ ਦੀ ਵੀ ਜਾਣ ਚਲੀ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਨੂੰ ਸਬੂਤ ਵਜੋਂ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਹੋ ਚੁੱਕੀ ਹੈ। ਉਸ ਦਾ ਫ਼ੋਨ ਵੀ ਮਿਲਿਆ ਹੈ ਤੇ ਸਿੰਮ ਵੀ ਮਿਲੀ ਹੈ। ਲਾਸ਼ ਦੀ ਜਾਂਚ ਤੋਂ ਬਾਅਦ ਇੱਕ ਟਿਕਟ ਵੀ ਮਿਲੀ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਸਰਹਿੰਦ ਤੋਂ ਇੱਥੇ ਆਇਆ ਸੀ।

iTree Network Solutions +91-8699235413

ਉਨ੍ਹਾਂ ਦੱਸਿਆ ਕਿ ਜਦੋਂ ਲਾਸ਼ ਦੀ ਪਹਿਚਾਣ ਹੋ ਗਈ ਤਾਂ ਅਸੀਂ ਵੱਖ-ਵੱਖ ਇਲਾਕਿਆਂ ‘ਚ ਸੀਸੀਟੀਵੀ ਫੁਟੇਜ਼ ਜਾਂਚ ਕੀਤੀ। ਅੰਮ੍ਰਿਤਸਰ ਤੋਂ ਇੱਕ ਸੀਸੀਟੀਵੀ ‘ਚ ਸ਼ੱਕੀ ਵਿਅਕਤੀ ਆਪਣਾ ਮੋਟਰਸਾਈਕਲ ਪਾਰਕ ਕਰਦਾ ਹੋਇਆ ਨਜ਼ਰ ਆਇਆ ਹੈ। ਪੁਲਿਸ ਨੇ ਉਸ ਦਾ ਮੋਟਰਸਾਈਕਲ ਵੀ ਅੰਮ੍ਰਿਤਸਰ ‘ਚ ਜ਼ਬਤ ਕਰ ਲਿਆ ਹੈ।

iTree Network Solutions +91-8699235413

ਕਿਵੇਂ ਮਿਲੀ ਧਮਾਕੇ ਦੀ ਜਾਣਕਾਰੀ?
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦਾ ਉਸ ਵੇਲੇ ਪਤਾ ਚਲਿਆ ਜਦੋਂ ਟ੍ਰੇਨ ਦਾ ਲੋਕੋ ਪਾਇਲਟ ਮਾਲ ਗੱਡੀ ਲੈ ਜਾ ਰਿਹਾ ਸੀ। ਇਸ ਦੌਰਾਨ ਗੱਡੀ ਥੱਲੇ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਲੋਕੋ ਪਾਇਲਟ ਨੇ ਜਾਣਕਾਰੀ ਦਿੱਤੀ ਕਿ ਕੁੱਝ ਗੜਬੜ ਹੈ ਤੇ ਗੱਡੀ ਘਟਨਾ ਵਾਲੀ ਥਾਂ ਤੋਂ ਅੱਗੇ ਨਿਕਲ ਗਈ ਹੈ। ਉਸ ਤੋਂ ਬਾਅਦ ਜ਼ਿਲ੍ਹਿ ਪੁਲਿਸ ਡੀਆਈਜੀ, ਐਸਐਸਪੀ ਤੇ ਜੀਆਰਪੀ ਦੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ।

iTree Network Solutions +91-8699235413