iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪ੍ਰਧਾਨ ਮੰਤਰੀ ਸੜਕ ਹਾਦਸਾ ਰਾਹਤ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ:...

ਪ੍ਰਧਾਨ ਮੰਤਰੀ ਸੜਕ ਹਾਦਸਾ ਰਾਹਤ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ: ਆਰ.ਟੀ.ਓ. ਬਲਜਿੰਦਰ ਸਿੰਘ ਢਿੱਲੋਂ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਜਲੰਧਰ, 30 ਜੁਲਾਈ: ਖੇਤਰੀ ਅਧਿਕਾਰੀ (ਆਰ.ਟੀ.ਓ.), ਜਲੰਧਰ, ਸ੍ਰੀ ਬਲਜਿੰਦਰ ਸਿੰਘ ਢਿੱਲੋਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਸੜਕ ਹਾਦਸਾ ਰਾਹਤ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ, ਜੋ ਕਿ ਸੜਕ ਹਾਦਸੇ ਦੇ ਪੀੜਤਾਂ ਨੂੰ ਸਮੇਂ ਸਿਰ ਵਿੱਤੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਦੀ ਹੈ।

iTree Network Solutions +91-8699235413
iTree Network Solutions +91-8699235413
iTree Network Solutions +91-8699235413

ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਕੀਮ ਤਹਿਤ ਹਰ ਸੜਕ ਹਾਦਸੇ ਦੇ ਪੀੜਤ ਨੂੰ ਹਾਦਸੇ ਦੀ ਮਿਤੀ ਤੋਂ ਵੱਧ ਤੋਂ ਵੱਧ ਸੱਤ ਦਿਨਾਂ ਦੀ ਮਿਆਦ ਲਈ 1.50 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲਣ ਯੋਗ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਦਸੇ ਤੋਂ ਤੁਰੰਤ ਬਾਅਦ ਦਾ ‘ਗੋਲਡਨ ਆਵਰ’ (ਸੁਨਹਿਰੀ ਘੰਟਾ) ਜਾਨਾਂ ਬਚਾਉਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਨਾਗਰਿਕਾਂ ਨੂੰ ਬਿਨਾਂ ਕਿਸੇ ਹਿਚਕਿਚਾਹਟ ਦੇ ਜ਼ਖਮੀ ਵਿਅਕਤੀਆਂ ਨੂੰ ਨਜ਼ਦੀਕੀ ਸੂਚੀਬੱਧ (ਐਪੈਨਲਡ) ਹਸਪਤਾਲ ਵਿੱਚ ਪਹੁੰਚਾਉਣ ਦੀ ਅਪੀਲ ਕੀਤੀ। ਐਂਬੂਲੈਂਸ ਸੇਵਾਵਾਂ ਅਤੇ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ 112 ਐਮਰਜੈਂਸੀ ਹੈਲਪਲਾਈਨ ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ੍ਰੀ ਢਿੱਲੋਂ ਨੇ ਦੱਸਿਆ ਕਿ ਭਾਰਤੀ ਸੜਕਾਂ ‘ਤੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਵਾਲਾ ਹਰ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਇਸ ਸਕੀਮ ਲਈ ਯੋਗ ਹੈ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਸ਼ਾਮਲ ਵਾਹਨ ਦਾ ਬੀਮਾ ਹੈ ਜਾਂ ਨਹੀਂ। ਇਹ ਸਕੀਮ ‘ਈ-ਡਾਰ’ (e-DAR) ਪਲੇਟਫਾਰਮ ਅਤੇ ਨੈਸ਼ਨਲ ਹੈਲਥ ਅਥਾਰਟੀ ਦੇ ‘ਟੀ.ਐੱਮ.ਐੱਸ. 2.0’ (TMS 2.0) ਪੋਰਟਲ ਰਾਹੀਂ ਲਾਗੂ ਕੀਤੀ ਜਾਂਦੀ ਹੈ, ਜਦੋਂ ਕਿ ਇਲਾਜ ਦਾ ਖਰਚਾ ਮੋਟਰ ਵਹੀਕਲ ਐਕਸੀਡੈਂਟ ਫੰਡ ਰਾਹੀਂ ਚੁੱਕਿਆ ਜਾਂਦਾ ਹੈ।
‘ਰਾਹ-ਵੀਰ’ (ਗੁੱਡ ਸਮੈਰੀਟਨ) ਸਕੀਮ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਹਾਦਸੇ ਤੋਂ 60 ਮਿੰਟਾਂ ਦੇ ਅੰਦਰ ਕਿਸੇ ਸੜਕ ਹਾਦਸੇ ਦੇ ਪੀੜਤ ਨੂੰ ਹਸਪਤਾਲ ਪਹੁੰਚਾਉਂਦਾ ਹੈ, ਉਹ 25,000 ਰੁਪਏ ਦੇ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਾ ਹੱਕਦਾਰ ਹੈ। ਇੱਕ ਵਿਅਕਤੀ ਸਾਲ ਵਿੱਚ ਪੰਜ ਵਾਰ ਇਹ ਇਨਾਮ ਪ੍ਰਾਪਤ ਕਰ ਸਕਦਾ ਹੈ, ਜਦੋਂ ਕਿ ਉੱਤਮ ‘ਗੁੱਡ ਸਮੈਰੀਟਨਾਂ’ ਨੂੰ ਸਾਲਾਨਾ ਰਾਸ਼ਟਰੀ ਪੱਧਰ ‘ਤੇ 1 ਲੱਖ ਰੁਪਏ ਦੇ ਨਕਦ ਇਨਾਮ ਅਤੇ ਟਰਾਫੀ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ।
ਆਰ.ਟੀ.ਓ. ਨੇ ਸਪੱਸ਼ਟ ਕੀਤਾ ਕਿ ‘ਗੁੱਡ ਸਮੈਰੀਟਨਾਂ’ ਨੂੰ ਪੁਲਿਸ ਜਾਂ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਐੱਫ.ਆਈ.ਆਰ. ਦਰਜ ਕਰਨ, ਗਵਾਹ ਬਣਨ ਜਾਂ ਬੇਲੋੜੀ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਉਹ ਜਾਣ ਲਈ ਆਜ਼ਾਦ ਹਨ। ਬਕਾਇਦਾ ਤਸਦੀਕ ਤੋਂ ਬਾਅਦ ਪੀ.ਐੱਫ.ਐੱਮ.ਐੱਸ. (PFMS) ਰਾਹੀਂ ਇਨਾਮੀ ਰਾਸ਼ੀ ਸਿੱਧੇ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। fJ; ;ehw B{z ibd jh ibzXo ;afjo ftZu bkr{ ehsk ik fojk j? ns/ fJ; ;pzXh ;pzXs ftGkrK B{z Gkos ;oeko tZb’ jdkfJsK th ikoh j’ u[ZehnK jB .

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਵਾਰਿਸ ਪੰਜਾਬ ਦੇ ਸਮਰਥਕਾਂ ਦਾ ਚੰਡੀਗੜ੍ਹ ‘ਚ ਹੰਗਾਮਾ, ਬੈਰੀਕੇਡ ਤੋੜਨ ਵਾਲਿਆਂ ‘ਤੇ FIR

Buland kesari/Chandigarh Security Breach; ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ...

You cannot copy content of this page