iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਬਾਰਡਰ 'ਤੇ ਹੁਣ ਜਵਾਨ ਨਹੀਂ, ਮਗਰਮੱਛ ਕਰਨਗੇ ਦੇਸ਼ ਦੀ ਰਾਖੀ ! BSF...

ਬਾਰਡਰ ‘ਤੇ ਹੁਣ ਜਵਾਨ ਨਹੀਂ, ਮਗਰਮੱਛ ਕਰਨਗੇ ਦੇਸ਼ ਦੀ ਰਾਖੀ ! BSF ਨੇ ਖਿੱਚੀ ਤਿਆਰੀ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਨਵੀਂ ਦਿੱਲੀ – ਭਾਰਤ – ਬੰਗਲਾਦੇਸ਼ ਸਰਹੱਦ ‘ਤੇ ਘੁਸਪੈਠ ਅਤੇ ਤਸਕਰੀ ਨੂੰ ਰੋਕਣ ਲਈ ਭਾਰਤ ਸਰਕਾਰ ਇਕ ਅਜਿਹੀ ਯੋਜਨਾ ‘ਤੇ ਵਿਚਾਰ ਕਰ ਰਹੀ ਹੈ ਜਿਸ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਅਤੇ ਵਾਤਾਵਰਣ ਪ੍ਰੇਮੀਆਂ ਵਿਚ ਹਲਚਲ ਮਚਾ ਦਿੱਤੀ ਹੈ। ਭਾਰਤੀ ਅਧਿਕਾਰੀਆਂ ਨੇ ਸਰਹੱਦ ਦੇ ਉਨ੍ਹਾਂ ਹਿੱਸਿਆਂ ‘ਚ, ਜਿੱਥੇ ਕੰਡਿਆਲੀ ਤਾਰ ਲਗਾਉਣਾ ਮੁਸ਼ਕਲ ਹੈ, ਮਗਰਮੱਛਾਂ ਅਤੇ ਜ਼ਹਿਰੀਲੇ ਸੱਪਾਂ ਵਰਗੇ ਖਤਰਨਾਕ ਜਾਨਵਰਾਂ ਨੂੰ ਛੱਡਣ ਦੀ ਯੋਜਨਾ ਬਣਾਈ ਹੈ।
ਨਦੀਆਂ ਵਾਲੇ ਇਲਾਕਿਆਂ ‘ਚ ਤਾਇਨਾਤ ਹੋਣਗੇ ‘ਕਾਤਲ’ ਜੀਵ

iTree Network Solutions +91-8699235413


ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ 4,096 ਕਿਲੋਮੀਟਰ ਲੰਬੀ ਸਰਹੱਦ ਦਾ ਕਾਫੀ ਹਿੱਸਾ ਨਦੀਆਂ, ਪਹਾੜਾਂ ਅਤੇ ਦਲਦਲੀ ਇਲਾਕਿਆਂ ‘ਚੋਂ ਗੁਜ਼ਰਦਾ ਹੈ। ਹਾਲਾਂਕਿ ਲਗਭਗ 3,000 ਕਿਲੋਮੀਟਰ ਸਰਹੱਦ ‘ਤੇ ਕੰਡਿਆਲੀ ਤਾਰ ਲਗਾਈ ਜਾ ਚੁੱਕੀ ਹੈ, ਪਰ ਕਈ ਨਦੀਆਂ ਵਾਲੇ ਹਿੱਸੇ ਅਜੇ ਵੀ ਖੁੱਲ੍ਹੇ ਹਨ। ਬੀ.ਐਸ.ਐਫ. (BSF) ਦੇ ਇਕ ਅੰਦਰੂਨੀ ਸੰਚਾਰ ਅਨੁਸਾਰ, ਅਧਿਕਾਰੀਆਂ ਨੂੰ ਇਨ੍ਹਾਂ ‘ਨਦੀਆਂ ਦੇ ਪਾੜਿਆਂ’ ‘ਚ ਰੀਂਗਣ ਵਾਲੇ ਜੀਵਾਂ ਦੀ ਵਰਤੋਂ ਦੀ ਸੰਭਾਵਨਾ ਤਲਾਸ਼ਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮਾਹਿਰਾਂ ਨੇ ਜਤਾਈ ਚਿੰਤਾ: ‘ਇਹ ਮਨੁੱਖਤਾ ਦੇ ਖਿਲਾਫ’
ਇਸ ਕਦਮ ਦੀ ਮਨੁੱਖੀ ਅਧਿਕਾਰ ਕਾਰਕੁੰਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਖੋਜਕਰਤਾ ਅੰਸ਼ੁਮਨ ਚੌਧਰੀ ਨੇ ਇਸ ਨੂੰ “ਖਤਰਨਾਕ ਅਤੇ ਭਿਆਨਕ” ਦੱਸਦਿਆਂ ਕਿਹਾ ਕਿ ਇਹ ਜਾਨਵਰ ਭਾਰਤੀ ਅਤੇ ਬੰਗਲਾਦੇਸ਼ੀ ਨਾਗਰਿਕਾਂ ‘ਚ ਫਰਕ ਨਹੀਂ ਕਰ ਸਕਣਗੇ। ਉਨ੍ਹਾਂ ਇਸ ਨੂੰ ਕੁਦਰਤ ਦਾ ਹਥਿਆਰ ਵਜੋਂ ਇਸਤੇਮਾਲ ਕਰਨਾ ਅਤੇ “ਬਾਇਓਪੋਲੀਟੀਕਲ ਹਿੰਸਾ” ਕਰਾਰ ਦਿੱਤਾ ਹੈ।

iTree Network Solutions +91-8699235413
iTree Network Solutions +91-8699235413

ਵਾਤਾਵਰਣ ਅਤੇ ਸਥਾਨਕ ਲੋਕਾਂ ਲਈ ਖਤਰਾ
ਸੂਤਰਾਂ ਮਿਲੀ ਜਾਣਕਾਰੀ ਅਨੁਸਾਰ, ਮਗਰਮੱਛ ਇਨ੍ਹਾਂ ਇਲਾਕਿਆਂ ਦੇ ਕੁਦਰਤੀ ਵਾਸੀ ਨਹੀਂ ਹਨ ਅਤੇ ਸ਼ਾਇਦ ਉਹ ਉੱਥੇ ਬਚ ਵੀ ਨਾ ਸਕਣ। ਇਸ ਤੋਂ ਇਲਾਵਾ, ਹੜ੍ਹ ਆਉਣ ਦੀ ਸੂਰਤ ‘ਚ ਇਹ ਜ਼ਹਿਰੀਲੇ ਸੱਪ ਰਿਹਾਇਸ਼ੀ ਇਲਾਕਿਆਂ ‘ਚ ਫੈਲ ਸਕਦੇ ਹਨ, ਜਿਸ ਨਾਲ ਮੱਛੀਆਂ ਫੜਨ ਵਾਲੇ ਸਥਾਨਕ ਲੋਕਾਂ ਦੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ ਹੈ।
ਕੀ ਪਹਿਲਾਂ ਵੀ ਕਿਤੇ ਅਜਿਹਾ ਹੋਇਆ ਹੈ?
ਦੁਨੀਆ ‘ਚ ਅਜਿਹੀ ਕੋਈ ਆਧੁਨਿਕ ਮਿਸਾਲ ਨਹੀਂ ਮਿਲਦੀ ਜਿੱਥੇ ਸਰਹੱਦ ਦੀ ਰਾਖੀ ਲਈ ਖਤਰਨਾਕ ਜਾਨਵਰਾਂ ਦੀ ਵਰਤੋਂ ਕੀਤੀ ਗਈ ਹੋਵੇ। ਹਾਲਾਂਕਿ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜਿਹੇ ਵਿਚਾਰਾਂ ਦੀ ਚਰਚਾ ਕੀਤੀ ਸੀ, ਪਰ ਬਾਅਦ ‘ਚ ਉਨ੍ਹਾਂ ਨੇ ਇਸ ਨੂੰ ‘ਫੇਕ ਨਿਊਜ਼’ ਦੱਸਿਆ ਸੀ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਭਾਰਤ ਸਰਕਾਰ ਇਸ ਵਿਵਾਦਪੂਰਨ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ ਜਾਂ ਵਧਦੇ ਵਿਰੋਧ ਕਾਰਨ ਇਸ ਨੂੰ ਵਾਪਸ ਲਿਆ ਜਾਂਦਾ ਹੈ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

युवा जज ने लगाई पत्नी के दुप्पटे से फांसी! पिता को कहे थे आखिरी ये शब्द

Buland kesari/दिल्ली में कड़कड़डूमा लोअर कोर्ट में तैनात एक न्यायिक अधिकारी अमन कुमार शर्मा की संदिग्ध परिस्थितियों में मौत हो गई। पुलिस और मीडिया...

You cannot copy content of this page