Buland Kesari/ ਜਲੰਧਰ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਜਲੰਧਰ ਦੇ ਲਾਡੋਵਾਲੀ ਰੋਡ ਤੋਂ ਡਿਪਟੀ ਕਮਿਸ਼ਨਰ ਦਫਤਰ ਵੱਲ ਨੂੰ ਮੁੜਦੇ ਰਸਤੇ ਦੇ ਨੁੱਕਰ ਉੱਤੇ ਪੁੱਡਾ ਮਾਰਕੀਟ ਦੇ ਅੱਗੇ ਲਗਾਏ ਗਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਬੁੱਤ ਨੂੰ ਲੱਗੇ ਛੇ ਮਹੀਨੇ ਤੋਂ ਉੱਪਰ ਹੋ ਗਏ ਹਨ ਪਰ ਅਜੇ ਤੱਕ ਇਸ ਬੁੱਤ ਤੋਂ ਪਰਦਾ ਨਹੀਂ ਹਟਾਇਆ ਜਾ ਸਕਿਆ। ਜੋ ਕਿ ਸ਼ਰੇਆਮ ਮਹਾਰਾਜਾ ਜੱਸਾ ਸਿੰਘ ਦੀ ਬੇਅਦਬੀ ਮੰਨੀ ਜਾ ਰਹੀ ਹੈ।
ਇਸ ਲਈ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਲੀਡਰ ਹੀ ਜਿੰਮੇਵਾਰ ਹਨ, ਜਿਨਾਂ ਨੇ ਇਹ ਬੁੱਤ ਲਗਵਾਇਆ ਸੀ। ਜਦੋਂ ਇਹ ਬੁੱਤ ਲਗਾਇਆ ਗਿਆ ਸੀ ਤਾਂ ਇਸ ਬੁੱਤ ਦੇ ਪਿਛਲੇ ਪਾਸੇ ਬਣੇ ਪੰਜਾਬੀ ਢਾਬੇ ਦੇ ਮਾਲਕ ਵੱਲੋਂ ਇਸ ਦਾ ਇਤਰਾਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੁੱਤ ਦੀ ਘੁੰਡ ਚੁਕਾਈ ਰੁਕੀ ਹੋਈ ਹੈ ਅਤੇ ਮਹਾਰਾਜਾ ਜੱਸਾ ਸਿੰਘ ਦਾ ਬੁੱਤ ਸਿੱਖ ਸੰਗਤ ਅੱਗੇ ਕਈ ਵੱਡੇ ਸਵਾਲ ਖੜੇ ਕਰਦਾ ਦਿਖਾਈ ਦੇ ਰਿਹਾ ਹੈ।
ਇੱਥੇ ਦੱਸ ਦਈਏ ਕਿ ਜਲੰਧਰ ਵਿੱਚ ਪਿਛਲੇ ਇੱਕ ਸਾਲ ਦੇ ਦੌਰਾਨ ਕਈ ਨਵੇਂ ਚੌਂਕ ਬਣੇ ਹਨ, ਜੋ ਕਿ ਵੱਖ-ਵੱਖ ਧਰਮਾਂ ਜਾਤੀਆਂ ਨਾਲ ਸੰਬੰਧਿਤ ਹਨ। ਪਰ ਕਿਸੇ ਬਾਰੇ ਕਿਸੇ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ! ਫਿਰ ਮਹਾਰਾਜਾ ਜੱਸਾ ਸਿੰਘ ਦੇ ਇਸ ਬੁੱਤ ਤੇ ਇੱਕ ਢਾਬੇ ਵਾਲੇ ਵੱਲੋਂ ਕੀਤੇ ਗਏ ਇਤਰਾਜ਼ ਤੋਂ ਬਾਅਦ ਬੁੱਤ ਦਾ ਪਰਦਾ ਨਹੀਂ ਹਟਾਇਆ ਜਾ ਸਕਣਾ ਸਿੱਖ ਧਰਮ ਦੇ ਆਗੂਆਂ ਦੀ ਕਾਰਜ ਸ਼ੈਲੀ ਤੇ ਪ੍ਰਸ਼ਨ ਚਿੰਨ ਆਉਂਦਾ ਹੈ।
ਸਵਾਲ ਇਹ ਹੈ ਕਿ ਜੇਕਰ ਬੁੱਤ ਦੀ ਘੁੰਡ ਚੁਕਾਈ ਕਰਨ ਦਾ ਦਮ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਦਮ ਹੀ ਨਹੀਂ ਸੀ ਤਾਂ ਉਹਨਾਂ ਨੇ ਕਿਉਂ ਇੱਥੇ ਬੁੱਤ ਲਗਾਇਆ? ਇਥੋਂ ਲੰਘਣ ਵਾਲੇ ਸਿੱਖ ਧਰਮ ਦੇ ਲੋਕਾਂ ਵੱਲੋਂ ਲਗਾਤਾਰ ਬੁੱਤ ਨੂੰ ਵੇਖ ਕੇ ਸਵਾਲ ਖੜੇ ਕੀਤੇ ਜਾਂਦੇ ਹਨ ਕਿ ਇਸ ਬੁੱਤ ਦੀ ਬੇਅਦਬੀ ਕਰਨ ਦੀ ਥਾਂ ‘ਤੇ ਚੰਗਾ ਹੁੰਦਾ ਕਿ ਬੁੱਤ ਲਗਾਇਆ ਹੀ ਨਾ ਜਾਂਦਾ। ਹੁਣ ਹੋਣਾ ਤਾਂ ਇਹ ਚਾਹੀਦਾ ਹੈ ਕਿ ਸਿੱਖ ਸੰਗਤ ਖੁੱਦ ਇਕੱਠੀ ਹੋ ਕੇ ਬੁਤ ਤੋਂ ਪਰਦਾ ਹਟਾਏ ਅਤੇ ਮਹਾਰਾਜਾ ਜੱਸਾ ਸਿੰਘ ਦੇ ਨਾਮ ‘ਤੇ ਬਣੇ ਇਸ ਚੌਂਕ ਦਾ ਖੁਦ ਹੀ ਉਦਘਾਟਨ ਕਰ ਦੇਵੇ ਤਾਂ ਕਿਉਂਕਿ ਬੁੱਤ ਲਗਾਉਣ ਵਾਲੇ ਲੀਡਰਾਂ ਵਿੱਚ ਇਸ ਦੀ ਪਰਦਾ ਚੁਕਾਈ ਕਰਨ ਦੀ ਹਿੰਮਤ ਦਿਖਾਈ ਨਹੀਂ ਦੇ ਰਹੀ।
ਹੁਣ ਵੇਖਣਾ ਇਹ ਹੋਵੇਗਾ ਕਿ 5 ਮਈ ਨੂੰ ਮਨਾਏ ਜਾ ਰਹੇ ਮਹਾਰਾਜਾ ਜੱਸਾ ਸਿੰਘ ਦੇ ਜਨਮ ਦਿਹਾੜੇ ਮੌਕੇ ਇਸ ਬੁੱਤ ਦੀ ਘੁੰਡ ਚੁਕਾਈ ਹੋਵੇਗੀ ਜਾਂ ਬਸ ਆਮ ਆਦਮੀ ਪਾਰਟੀ ਦੇ ਨੇਤਾ ਫੋਟੋਆਂ ਖਿਚਾ ਕੇ ਹੀ ਰਾਂਝਾ ਰਾਜੀ ਕਰ ਲੈਣਗੇ। ਵੈਸੇ ਦੱਸ ਦਈਏ ਕਿ ਬੁੱਤ ਲਗਾਉਣ ਵਾਲਿਆਂ ਲੀਡਰਾਂ ਨੇ ਬੁੱਤ ਦੇ ਅੱਗੇ ਪੰਜ ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ ਮਨਾਉਣ ਦਾ ਵੱਡਾ ਸਾਰਾ ਹੋਲਡਿੰਗ ਵੀ ਲਗਾ ਦਿੱਤਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








