iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਤਰਨਤਾਰਨ ‘ਚ ਰਿਸ਼ਤੇ ਹੋਏ ਤਾਰ-ਤਾਰ, ਜਵਾਈ ਨੇ ਸੱਸ ਨੂੰ ਗੋਲੀ ਮਾਰ ਉਤਾਰਿਆ...

ਤਰਨਤਾਰਨ ‘ਚ ਰਿਸ਼ਤੇ ਹੋਏ ਤਾਰ-ਤਾਰ, ਜਵਾਈ ਨੇ ਸੱਸ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

Date:

National News

Buland kesari ;- ਤਰਨਤਾਰਨ ਜ਼ਿਲ੍ਹੇ ਵਿਚ ਜਵਾਈ ਵੱਲੋਂ ਆਪਣੀ ਸੱਸ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜਗੀਰ ਕੌਰ ਉਮਰ 47 ਸਾਲ ਵਜੋਂ ਹੋਈ ਹੈ।ਤਰਨਤਾਰਨ ‘ਚ ਰਿਸ਼ਤੇ ਹੋਏ ਤਾਰ-ਤਾਰ, ਜਵਾਈ ਨੇ ਸੱਸ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਇਸ ਮਾਮਲੇ ਸੰਬੰਧੀ ਮ੍ਰਿਤਕਾ ਦੀ ਧੀ ਕੰਵਲਜੀਤ ਕੌਰ ਦੱਸਿਆ ਕਿ ਉਸਦਾ ਪੇਕਾ ਪਿੰਡ ਬਾਕੀਪੁਰ ਹੈ। ਉਸ ਦਾ ਵਿਆਹ ਨਿਸ਼ਾਨ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਅਕਸਰ ਹੀ ਉਸ ਦੀ ਮਾਂ ਕੋਲੋਂ ਦਾਜ ਮੰਗਦਾ ਰਹਿੰਦਾ ਸੀ। ਉਸਦਾ ਇੱਕ ਭਰਾ ਗੁਰਵਿੰਦਰ ਸਿੰਘ ਹੈ, ਜੋਕਿ ਵਿਦੇਸ਼ ਮਨੀਲਾ ਗਿਆ ਹੋਇਆ ਹੈ। ਉਸ ਦੀ ਮਾਤਾ ਜਗੀਰ ਕੌਰ ਇਥੇ ਇਕੱਲੀ ਰਹਿੰਦੀ ਸੀ।

ਕੰਵਲਜੀਤ ਕੌਰ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਦੀ ਰਾਤ ਨੂੰ ਉਸ ਦੇ ਪਤੀ ਨਿਸ਼ਾਨ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਸੀ। 22 ਮਾਰਚ ਨੂੰ ਜਦੋਂ ਉਸ ਦਾ ਪਤੀ ਪ੍ਰਾਈਵੇਟ ਸਕਿਓਰਿਟੀ ਡਿਊਟੀ ਲਈ ਚੰਡੀਗੜ੍ਹ ਗਿਆ ਸੀ ਤਾਂ ਉਹ ਆਪਣੇ 9 ਸਾਲਾਂ ਪੁੱਤਰ ਅਕਾਸ਼ਦੀਪ ਸਿੰਘ ਨੂੰ ਲੈਕੇ ਆਪਣੇ ਪੇਕੇ ਘਰ ਆ ਗਈ।

ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਮਾਤਾ ਕੋਲੋਂ ਪੰਜ ਲੱਖ ਰੁਪਏ ਮੰਗਦਾ ਸੀ, ਉਸ ਦੀ ਮਾਤਾ ਪਹਿਲਾਂ ਵੀ ਉਸ ਨੂੰ ਤਿੰਨ ਲੱਖ ਰੁਪਏ ਦੇ ਚੁੱਕੀ ਹੈ। ਬੀਤੇ ਦਿਨ ਉਸ ਦਾ ਪਤੀ ਆਪਣੀ ਪਿਸਤੌਲ ਲੈਕੇ ਬੁਲਟ ਮੋਟਰਸਾਈਕਲ ‘ਤੇ ਸਵਾਰ ਹੋਕੇ ਸ਼ਾਮ ਨੂੰ ਪਿੰਡ ਬਾਕੀਪੁਰ ਆਇਆ ਅਤੇ ਆਉਂਦਿਆਂ ਹੀ ਉਸ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਇਸ ‘ਤੇ ਉਸਦੀ ਮਾਤਾ ਨੇ ਉਸਨੂੰ ਘਰੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਆਪਣੀ ਪਿਸਤੌਲ ਨਾਲ ਦੋ ਫਾਇਰ ਸਾਈਡਾਂ ਨੂੰ ਕੀਤੇ ਤੇ ਤੀਜਾ ਸਿੱਧਾ ਫਾਇਰ ਉਸ ਦੀ ਮਾਤਾ ਜਗੀਰ ਕੌਰ ਵੱਲ ਕੀਤਾ, ਜੋ ਉਸ ਦੀ ਮਾਤਾ ਜਗੀਰ ਕੌਰ ਦੇ ਛਾਤੀ ਵਿੱਚ ਲੱਗਾ ਤੇ ਉਸਦੀ ਮਾਤਾ ਜ਼ਮੀਨ ‘ਤੇ ਡਿੱਗ ਪਈ।

ਜਦੋਂ ਕੁਲਿੰਦਰ ਕੌਰ ਨੇ ਰੌਲਾ ਪਾਇਆ ਤਾਂ ਨਿਸ਼ਾਨ ਸਿੰਘ ਆਪਣੀ ਪਿਸਤੌਲ ਸਮੇਤ ਆਪਣਾ ਬੁਲਟ ਮੋਟਰਸਾਈਕਲ ਲੈ ਕੇ ਧਮਕੀਆਂ ਦਿੰਦਾ ਭਜ ਗਿਆ। ਉਸਨੇ ਆਪਣੀ ਮਾਤਾ ਨੂੰ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮਾਤਾ ਦੀ ਮੌਤ ਹੋ ਗਈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਿੱਖ ਕਾਰੋਬਾਰੀ ਦੀ ਗੋਲ਼ੀ ਲੱਗਣ ਨਾਲ ਮੌਤ!

ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਵਿੱਚ ਇੱਕ ਸਪੇਅਰ...

21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ, ਜਾਣੋ ਕਿਸਨੇ ਕੀਤਾ ਬੰਦ ਦਾ ਐਲਾਨ!

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ...

LEAVE A REPLY

Please enter your comment!
Please enter your name here

Related News

ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਚੇਅਰਮੈਨ ਬਦਲੇ, ਪੜ੍ਹੋ ਪੂਰੀ ਲਿਸਟ

ਪੰਜਾਬ ਸਰਕਾਰ ਨੇ ਚੋਣਾਂ ਤੋਂ ਕੁਝ ਮਹੀਨਾ ਪਹਿਲਾਂ ਆਪਣੇ ਕਈ ਨਗਰ ਕਮੇਟੀਆਂ, ਯੋਜਨਾ ਬੋਰਡਾਂ, ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦਾ ਐਲਾਨ ਕੀਤਾ ਹੈ। ਆਪਣੇ...

You cannot copy content of this page