iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਦੇ ਪਿੰਡ ਕੋਲ ਰਾਜਸਥਾਨ ਨਹਿਰ ‘ਤੇ ਅਧੂਰੀ ਮੁਰੰਮਤ, ਪਿੰਡ ਵਾਸੀਆਂ ਨੂੰ...

ਪੰਜਾਬ ਦੇ ਪਿੰਡ ਕੋਲ ਰਾਜਸਥਾਨ ਨਹਿਰ ‘ਤੇ ਅਧੂਰੀ ਮੁਰੰਮਤ, ਪਿੰਡ ਵਾਸੀਆਂ ਨੂੰ ਹਾਦਸੇ ਦਾ ਡਰ

Date:

National News

Buland kesari ;-  ਹਲਕਾ ਲੰਬੀ ਦੇ ਪਿੰਡ ਮਿੱਡੁ ਖੇੜਾ ਵਿਚੋਂ ਗੁਜ਼ਰ ਰਹੀ ਰਾਜਸਥਾਨ ਨਹਿਰ ਦੀ ਹਾਲ ਹੀ ਵਿੱਚ ਕੀਤੀ ਗਈ ਮੁਰੰਮਤ ਅਧੂਰੀ ਛੱਡੀ ਗਈ, ਜਿਸ ਕਰਕੇ ਪਿੰਡ ਵਾਸੀਆਂ ਵਿੱਚ ਗੰਭੀਰ ਚਿੰਤਾ ਦੀ ਲਹਿਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਨਹਿਰ ਦੇ ਕੱਚੇ ਹਿੱਸੇ ਨੂੰ ਤੁਰੰਤ ਪੱਕਾ ਕੀਤਾ ਜਾਵੇ, ਤਾਂ ਜੋ ਮੀਂਹ ਦੌਰਾਨ ਸੰਭਾਵਤ ਹਾਦਸਿਆਂ ਤੋਂ ਬਚਾਵ ਹੋ ਸਕੇ।ਪੰਜਾਬ ਦੇ ਪਿੰਡ ਕੋਲ ਰਾਜਸਥਾਨ ਨਹਿਰ ‘ਤੇ ਅਧੂਰੀ ਮੁਰੰਮਤ, ਪਿੰਡ ਵਾਸੀਆਂ ਨੂੰ ਹਾਦਸੇ ਦਾ ਡਰ

iTree Network Solutions +91-8699235413

ਪਿੰਡ ਵਾਸੀਆਂ ਦੇ ਅਨੁਸਾਰ, ਪੁੱਲ ਦੀ ਮੁਰੰਮਤ ਦੌਰਾਨ ਪੁੱਲ ਦੇ ਚਾਰੇ ਪਾਸੇ ਲਗਭਗ 30 ਤੋਂ 40 ਫੁੱਟ ਦਾ ਹਿੱਸਾ ਕੱਚਾ ਛੱਡ ਦਿੱਤਾ ਗਿਆ ਹੈ, ਜੋ ਕਿ ਉੱਚ ਪਾਣੀ ਦੇ ਵਹਾਅ ਸਮੇਂ ਨਹਿਰ ਦੇ ਟੁੱਟਣ ਦਾ ਕਾਰਨ ਬਣ ਸਕਦਾ ਹੈ। ਮਿੱਡੁ ਖੇੜਾ ਪਿੰਡ ਦੀ ਸਥਿਤੀ ਨੀਵੀ ਹੋਣ ਕਰਕੇ, ਪਾਣੀ ਪਿੰਡ ਵੱਲ ਆਉਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।

iTree Network Solutions +91-8699235413

ਬਾਰਸ਼ ਦੌਰਾਨ ਵੱਡੇ ਨੁਕਸਾਨ ਦੀ ਆਸ਼ੰਕਾ

ਮੀਂਹ ਰੁੱਤ ਵਿਚ ਜਦ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਤਾਂ ਕੱਚਾ ਹਿੱਸਾ ਨਹਿਰ ਦੀ ਮਜ਼ਬੂਤੀ ਲਈ ਖਤਰਾ ਬਣ ਜਾਂਦਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਨਹਿਰ ਟੁੱਟਣ ਕਾਰਨ ਪਿੰਡ ਵਿਚ ਵੱਡਾ ਹਾਦਸਾ ਵਾਪਰ ਸਕਦਾ ਹੈ।

iTree Network Solutions +91-8699235413

ਪਹਿਲਾਂ ਵੀ ਕੀਤੀਆਂ ਅਪੀਲਾਂ, ਪਰ ਕੋਈ ਸੁਣਵਾਈ ਨਹੀਂ

ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਉੱਚ ਅਧਿਕਾਰੀਆਂ, ਹਲਕੇ ਦੇ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਆਪਣੀ ਮੰਗ ਪਹੁੰਚਾ ਚੁੱਕੇ ਹਨ, ਪਰ ਸਬੰਧਤ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਾਦਸਾ ਹੋਣ ਤੋਂ ਬਾਅਦ ਕਦਮ ਚੁੱਕਣ ਦੀ ਬਜਾਏ ਹੁਣ ਤਕਨੀਕੀ ਢੰਗ ਨਾਲ ਮੁੱਦੇ ਦਾ ਹੱਲ ਕੀਤਾ ਜਾਵੇ।

iTree Network Solutions +91-8699235413

ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਕ ਵਾਰ ਫਿਰ ਸਰਕਾਰ, ਇਰੀਗੇਸ਼ਨ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਜਸਥਾਨ ਨਹਿਰ ਦੇ ਕੱਚੇ ਛੱਡੇ ਗਏ ਹਿੱਸੇ ਨੂੰ ਤੁਰੰਤ ਪੱਕਾ ਕਰਵਾਇਆ ਜਾਵੇ, ਤਾਂ ਜੋ ਪਿੰਡ ਨੂੰ ਸੰਭਾਵਤ ਤਬਾਹੀ ਤੋਂ ਬਚਾਇਆ ਜਾ ਸਕੇ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਿੱਖ ਕਾਰੋਬਾਰੀ ਦੀ ਗੋਲ਼ੀ ਲੱਗਣ ਨਾਲ ਮੌਤ!

ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਵਿੱਚ ਇੱਕ ਸਪੇਅਰ...

21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ, ਜਾਣੋ ਕਿਸਨੇ ਕੀਤਾ ਬੰਦ ਦਾ ਐਲਾਨ!

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ...

LEAVE A REPLY

Please enter your comment!
Please enter your name here

Related News

ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਚੇਅਰਮੈਨ ਬਦਲੇ, ਪੜ੍ਹੋ ਪੂਰੀ ਲਿਸਟ

ਪੰਜਾਬ ਸਰਕਾਰ ਨੇ ਚੋਣਾਂ ਤੋਂ ਕੁਝ ਮਹੀਨਾ ਪਹਿਲਾਂ ਆਪਣੇ ਕਈ ਨਗਰ ਕਮੇਟੀਆਂ, ਯੋਜਨਾ ਬੋਰਡਾਂ, ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦਾ ਐਲਾਨ ਕੀਤਾ ਹੈ। ਆਪਣੇ...

You cannot copy content of this page