Buland kesari/ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (CWSN) ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਨਾਭਾ ਬਲਾਕ ਦੇ ਸਰਕਾਰੀ ਸਕੂਲ ਸਹੌਲੀ ਵਿੱਚ 30 ਤੋਂ ਵੱਧ ਸਪੈਸ਼ਲ ਬੱਚਿਆਂ ਨੂੰ ਲੱਖਾਂ ਰੁਪਏ ਦੀ ਸਹਾਇਕ ਸਮੱਗਰੀ ਵੰਡ ਕੀਤੀ ਗਈ।

iTree Network Solutions +91-8699235413

ਜਿਸ ਦੇ ਤਹਿਤ ਨਾਭਾ ਬਲਾਕ ਦੇ ਸਰਕਾਰੀ ਸਕੂਲ ਸਹੌਲੀ ਵਿਖੇ ਸਪੈਸ਼ਲ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਮਾਨ ਦਿੱਤਾ ਗਿਆ। ਜਿਸ ਵਿੱਚ ਟਰਾਈ ਸਾਈਕਲ, ਬਨਾਵਟੀ ਅੰਗ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਉਨਾ ਦੀ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੇ ਸਮਾਨ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਉਪਰਾਲੇ ਤੋਂ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਪੈਸ਼ਲ ਬੱਚਿਆਂ ਦੇ ਲਈ ਜੋ ਪੰਜਾਬ ਸਰਕਾਰ ਕਰ ਰਹੀ ਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅਸੀਂ ਇਨਾ ਖਰਚਾ ਇਹਨਾਂ ਬੱਚਿਆਂ ਦਾ ਨਹੀਂ ਉਠਾ ਸਕਦੇ।

iTree Network Solutions +91-8699235413

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (CWSN – Children with Special Needs) ਨੂੰ ਸਹਾਇਕ ਉਪਕਰਣ ਅਤੇ ਮੁਫ਼ਤ ਸਮੱਗਰੀ ਵੰਡਣਾ ਇੱਕ ਬਹੁਤ ਹੀ ਮਾਨਵਤਾਵਾਦੀ ਅਤੇ ਸ਼ਲਾਘਾਯੋਗ ਕਦਮ ਹੈ। ਇਹ ਕਦਮ ਇਨ੍ਹਾਂ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਸੁਖਾਲਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਹਨ, ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ‘ਤੇ ਬੋਝ ਨਾ ਪਵੇ।

ਇਸ ਵਿੱਚ ਵੀਲ੍ਹ-ਚੇਅਰ, ਟ੍ਰਾਈ-ਸਾਈਕਲ, ਕੰਨਾਂ ਦੀਆਂ ਮਸ਼ੀਨਾਂ (Hearing Aids), ਕੈਲੀਪਰਸ, ਅਤੇ ਬ੍ਰੇਲ ਕਿੱਟਾਂ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।ਸਿੱਖਿਆ ਵਿਭਾਗ ਅਕਸਰ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਲਾਕ ਪੱਧਰ ‘ਤੇ ਅਸੈਸਮੈਂਟ ਕੈਂਪ ਲਗਾਉਂਦਾ ਹੈ, ਜਿੱਥੇ ਡਾਕਟਰਾਂ ਦੀ ਸਲਾਹ ਮੁਤਾਬਕ ਬੱਚਿਆਂ ਨੂੰ ਲੋੜੀਂਦੀ ਸਮੱਗਰੀ ਦਿੱਤੀ ਜਾਂਦੀ ਹੈ। ਨਾਭਾ ਅਧੀਨ ਆਉਂਦੇ ਸਰਕਾਰ ਸਕੂਲ ਵਿੱਚ ਪੜ੍ਹ ਰਹੇ 30 ਤੋਂ ਜਿਆਦਾ ਬੱਚਿਆਂ ਨੂੰ ਲੱਖਾਂ ਰੁਪਏ ਦੀ ਸਮਗਰੀ ਦਿੱਤੀ ਗਈ।

iTree Network Solutions +91-8699235413

ਇਸ ਮੌਕੇ ਤੇ ਸਮੱਗਰ ਸਿੱਖਿਆ ਅਭਿਆਨ ਦੇ ਕੋਆਰਡੀਨੇਟਰ ਪੁਨੀਤ ਨੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਪੈਸ਼ਲ ਬੱਚਿਆਂ ਲਈ ਕੈਂਪ ਲਗਾ ਕੇ ਉਹਨਾਂ ਨੂੰ ਉਪਕਰਨ ਅਤੇ ਮੁਫਤ ਸਮੱਗਰੀ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਸਰਕਾਰ ਵੱਲੋਂ ਇਹਨਾਂ ਸਪੈਸ਼ਲ ਬੱਚਿਆਂ ਦੇ ਲਈ ਲੱਖਾਂ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਮੌਕੇ ਤੇ ਭਾਦਸੋਂ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੌਹਰਾ ਨੇ ਇੱਕ ਦੱਸਿਆ ਕਿ ਸਪੈਸ਼ਲ ਬੱਚਿਆਂ ਨੂੰ ਜੋ ਅੱਜ ਸਮਗਰੀ ਦਿੱਤੀ ਜਾ ਰਹੀ ਹੈ ਇਹ ਸਰਕਾਰ ਦਾ ਬਹੁਤ ਹੀ ਸ਼ਲਾਗਾਯੋਗ ਕਦਮ ਹੈ ਕਿਉਂਕਿ ਸਪੈਸ਼ਲ ਬੱਚਿਆਂ ਦੀ ਸਾਂਭ ਸੰਭਾਲ ਲਈ ਮਾਪਿਆਂ ਨੂੰ ਵੀ ਇਸ ਨਾਲ ਬਹੁਤ ਸੌਖਾ ਹੋ ਜਾਵੇਗਾ। ਸਰਕਾਰ ਵੱਲੋਂ ਵੀ ਲੱਖਾਂ ਰੁਪਏ ਇਹਨਾਂ ਸਪੈਸ਼ਲ ਬੱਚਿਆਂ ਤੇ ਖਰਚੇ ਜਾਂਦੇ ਹਨ।

ਇਸ ਮੌਕੇ ਤੇ ਸਪੈਸ਼ਲ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਕੋਲੇ ਇੰਨੇ ਪੈਸੇ ਤਾਂ ਨਹੀਂ ਸਨ ਪਰ ਸਰਕਾਰ ਵੱਲੋਂ ਜੋ ਉਪਕਰਨ ਦਿੱਤੇ ਗਏ ਹਨ ਉਹ ਬਹੁਤ ਹੀ ਸ਼ਲਾਗਾ ਯੋਗ ਕਦਮ ਹੈ ਉਹਨਾਂ ਦੱਸਿਆ ਕਿ ਅਸੀਂ ਚੰਡੀਗੜ੍ਹ ਵਿਖੇ ਆਪਣੇ ਬੱਚੇ ਦਾ ਕੰਨ ਵਿਖਾਉਣ ਗਏ ਸੀ ਉਹਨਾਂ ਨੇ 50,000 ਦੀ ਮਸ਼ੀਨ ਦੱਸੀ ਸੀ। ਪਰ ਅਸੀਂ ਇਨਾ ਖਰਚਾ ਨਹੀਂ ਸੀ ਕਰ ਸਕਦੇ ਪਰ ਹੁਣ ਅਸੀਂ ਫਰੀ ਕੰਨ ਦੀ ਮਸ਼ੀਨ ਇਥੋਂ ਲਗਵਾਈ ਹੈ ਅਤੇ ਇਹ ਸਰਕਾਰ ਵੱਲੋਂ ਬਿਲਕੁਲ ਮੁਫਤ ਦਿੱਤੀ ਗਈ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ।

iTree Network Solutions +91-8699235413