Buland kesari/ਸਮਰਾਲਾ ਦੇ ਮੁੱਖ ਬਾਜ਼ਾਰ ਵਿੱਚ ਬੀਤੀ ਰਾਤ ਕਰੀਬ 11 ਵਜੇ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਨੇ ਬੇਕਾਬੂ ਹੋ ਕੇ ਸੁਨਿਆਰੇ ਦੀ ਦੁਕਾਨ ਦੇ ਸ਼ਟਰ ਨਾਲ ਜ਼ੋਰਦਾਰ ਟੱਕਰ ਮਾਰੀ। ਹਾਦਸਾ ਇਨੀ ਰਫ਼ਤਾਰ ਨਾਲ ਹੋਇਆ ਸੀ ਕਿ ਦੁਕਾਨ ਦੇ ਸ਼ਟਰ ਦੇ ਨਾਲ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਅਤੇ ਅੰਦਰ ਲੱਗੇ ਕਾਊਂਟਰ ਦਾ ਸ਼ੀਸ਼ਾ ਵੀ ਚਕਨਾ-ਚੂਰ ਹੋ ਗਿਆ।ਸਮਰਾਲਾ ਵਿੱਚ ਤੇਜ਼ ਰਫ਼ਤਾਰ ਦਾ ਕਹਿਰ; ਸੁਨਿਆਰੇ ਦੀ ਦੁਕਾਨ ਨੂੰ ਲੱਖਾ ਦਾ ਹੋਇਆ ਨੁਕਸਾਨ

iTree Network Solutions +91-8699235413

ਦੁਕਾਨ ਮਾਲਕ ਪ੍ਰਕਾਸ਼ ਵਰਮਾ ਨੇ ਦੱਸਿਆ ਕਿ ਕਾਰ ਵਿੱਚ ਤਿੰਨ ਲੋਕ ਸਵਾਰ ਸਨ ਜੋ ਸ਼ਰਾਬੀ ਹਾਲਤ ਵਿੱਚ ਲੱਗ ਰਹੇ ਸਨ। ਕਾਰ ਗਲਤ ਪਾਸੇ ਆ ਕੇ ਸ਼ਟਰ ਨਾਲ ਟਕਰਾਈ, ਜਿਸ ਨਾਲ ਦੁਕਾਨ ਨੂੰ ਵੱਡਾ ਨੁਕਸਾਨ ਹੋਇਆ। ਪ੍ਰਕਾਸ਼ ਵਰਮਾ ਮੁਤਾਬਕ, ਹਾਦਸੇ ਵਿੱਚ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

iTree Network Solutions +91-8699235413

ਪੀੜਤ ਨੇ ਤੁਰੰਤ 112 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਮਰਾਲਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਦੁਕਾਨਦਾਰ ਨੇ ਪੁਲਿਸ ਤੋਂ ਇਨਸਾਫ਼ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

iTree Network Solutions +91-8699235413

ਪੁਲਿਸ ਨੇ ਕਾਰ ਸਵਾਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਮੇਂ ਉਨ੍ਹਾਂ ਦੀ ਸ਼ਰਾਬੀ ਹਾਲਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

iTree Network Solutions +91-8699235413