Jalandhar ਦੇ ਬੁਲੰਦਪੁਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਬੀਤੀ ਰਾਤ ਇੱਕ ਲੜਕੀ ਦੇ ਸਸਕਾਰ ਕਰਨ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਪਰਸ਼ੂਰਾਮ ਨਗਰ ਦੇ ਗਲੀ ਨੰਬਰ 3 ਵਿੱਚ ਇੱਕ ਲੜਕੀ ਦੀ ਮੌਤ ਹੋਈ ਸੀ। ਜਿਸ ਦੀ ਲਾਸ਼ ਨੂੰ ਐਕਟੀਵਾ ਤੇ ਹੀ ਲੱਦ ਕੇ ਉਸਦੇ ਪਰਿਵਾਰ ਵਾਲੇ ਬੁਲੰਦਪੁਰ ਸ਼ਮਸ਼ਾਨ ਘਾਟ ਲੈ ਆਏ ਅਤੇ ਉਸਦਾ ਸਸਕਾਰ ਕਰਨ ਲੱਗੇ ਸਨ।
ਜਿਸਦੀ ਜਾਣਕਾਰੀ ਕੁਝ ਲੋਕਾਂ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਪਾਰਟੀ ਮੌਕੇ ‘ਤੇ ਹੀ ਪਹੁੰਚ ਕੇ ਲਾਸ਼ ਨੂੰ ਚਿਤਾ ਤੋਂ ਕਬਜੇ ਵਿੱਚ ਲੈ ਲਿਆ ਅਤੇ ਉਸਦੀ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਹੈ।
ਜਾਣਕਾਰੀ ਦਿੰਦੇ ਹੋਏ 8 ਨੰਬਰ ਥਾਣੇ ਦੇ SHO ਗੁਰਮੀਤ ਸਿੰਘ ਨੇ ਦੱਸਿਆ ਕਿ ਪਰਸ਼ੂਰਾਮ ਨਗਰ ਦੇ ਪ੍ਰਧਾਨ ਦਾ ਉਹਨਾਂ ਨੂੰ ਫੋਨ ਆਇਆ ਸੀ ਕਿ ਦੇਰ ਰਾਤ ਕਿਸੇ ਲੜਕੀ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸ਼ੱਕੀ ਘਟਨਾ ਲੱਗਦੀ ਹੈ। ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.