Buland Kesari: ਪੰਜਾਬ ਸਰਕਾਰ ਦੇ ਪੁੱਡਾ ਵਿਭਾਗ ਦੇ ਜਲੰਧਰ ਦਫਤਰ ਵਿੱਚ ਸਸਪੈਂਡ ਕੀਤੇ ਗਏ ਦਰਜਾ ਚਾਰ ਕਰਮਚਾਰੀ ਇੰਦਰ ਕੁਮਾਰ ਦੇ ਹੱਕ ਵਿੱਚ ਜੁਆਇੰਟ ਐਕਸ਼ਨ ਕਮੇਟੀ ਨੇਤਰ ਪਈ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਜੋਨਲ ਪ੍ਰਧਾਨ ਹਰਭਜਨ ਸਿੰਘ, ਸੁਰਿੰਦਰ ਸਿੰਘ,ਰਮੇਸ਼ ਕੁਮਾਰ, ਬਲਵਿੰਦਰ ਬੱਗਾ, ਗੁਰਦਿਆਲ ਮਾਹੀ, ਜਸਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਫਸਰ ਆਪਣੇ ਮਨਮਾਨੀ ਦੇ ਕੰਮ ਦਰਜਾ ਚਾਰ ਕਰਮਚਾਰੀਆਂ ਕੋਲੋਂ ਕਰਵਾਉਂਦੇ ਹਨ। ਪਰ ਜਦੋਂ ਕੋਈ ਮਾੜੀ ਮੋਟੀ ਗਲਤੀ ਹੋ ਜਾਵੇ ਹੈ ਤਾਂ ਸਸਪੈਂਡ ਗਰੀਬ ਆਦਮੀ ਨੂੰ ਕਰ ਦਿੱਤਾ ਜਾਂਦਾ ਹੈ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ Puda ਅਧੀਨ ਪੰਜਾਬ ਵਿੱਚ ਵੱਖ ਵੱਖ ਜਿਲਿਆਂ ਵਿੱਚ ਜੋ ਦਰਜਾ ਚਾਰ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹਨਾਂ ਦੀ ਬਹਾਲੀ ਤੁਰੰਤ ਕੀਤੀ ਜਾਵੇ। ਨਹੀਂ ਤਾਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਪੱਧਰ ‘ਤੇ ਸੰਘਰਸ਼ ਕਰੇਗੀ ਅਤੇ ਮਜਬੂਰਨ ਹੜਤਾਲ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦਰਜਾ ਚਾਰ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਕਿਸੇ ਵੀ ਹੱਦ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






