Jalandhar News; ‘ਮਿਸਟਰ ਤਸਮਾਨੀਆ’ ਦਾ ਵੱਕਾਰੀ ਖਿਤਾਬ ਜਿੱਤਣ ਵਾਲਾ ਪਹਿਲਾ ਸਿੱਖ ਨੌਜਵਾਨ
ਆਸਟ੍ਰੇਲੀਆ ਦੇ ਪ੍ਰਾਂਤ ਤਸਮਾਨੀਆ ’ਚ ਬਾਡੀ ਬਿਲਡਿੰਗ ਦੇ ਹੋਏ ਮੁਕਾਬਲਿਆਂ ’ਚ ਜਲੰਧਰ ਦਾ ਰਹਿਣ ਵਾਲੇ ਸੁਮੀਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਤਸਮਾਨੀਆ ਦੀ ਰਾਜਧਾਨੀ ਹੌਬਰਟ ਵਿਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਸਮੀਤਪਾਲ ਸਿੰਘ ਪਹਿਲਾ ਸਿੱਖ ਨੌਜਵਾਨ ਹੈ ਜਿਹੜਾ ‘ਮਿਸਟਰ ਲੌਂਨਸਿਸਟਨ ਤਸਮਾਨੀਆ’ ਬਣਿਆ ਹੈ।
ਤਸਮਾਨੀਆ ਤੋਂ ਗੱਲਬਾਤ ਦੌਰਾਨ ਸੁਮੀਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਨੈਸ਼ਨਲ ਮੁਕਾਬਲਾ ਜਿੱਤ ਕੇ ਪ੍ਰੋਕਾਰਡ ਲੈਣਾ ਹੈ। ਸੁਮੀਤਪਾਲ ਸਿੰਘ, ਤਿੰਨ ਗੋਲਡ ਮੈਡਲ ਜਿੱਤ ਕੇ ਓਵਰਆਲ ਮੁਕਾਬਲੇ ’ਚ ਮੋਹਰੀ ਰਿਹਾ।
ਉਸ ਨੂੰ ਇਸ ਗੱਲ ‘ਤੇ ਫ਼ਖ਼ਰ ਹੈ ਉਹ ਪਹਿਲਾਂ ਸਿੱਖ ਹੈ ਜਿਸ ਨੇ ਇਹ ਵੱਕਾਰੀ ਖ਼ਿਤਾਬ ਜਿੱਤਿਆ ਹੈ। ਇਸ ਵੱਕਾਰੀ ਖਿਤਾਬ ਜਿੱਤਣ ਲਈ ਉਨ੍ਹਾਂ ਨੇ ਖਾਣ-ਪੀਣ ਦਾ ਸਭ ਤੋਂ ਵੱਧ ਖਿਆਲ ਰੱਖਿਆ। ਇਸ ਮੁਕਾਬਲੇ ਨੇ ਉਨ੍ਹਾਂ ਨੂੰ ਸੰਜਮੀ ਤੇ ਸ਼ਾਂਤ ਰਹਿਣ ਦੇ ਸੁਭਾਅ ਨੂੰ ਹੋਰ ਪਕੇਰਾ ਕੀਤਾ ਹੈ। ਉਨ੍ਹਾ ਨੇ ਇਹ ਵੱਕਾਰੀ ਖਿਤਾਬ ਆਪਣੇ ਮਰਹੂਮ ਪਿਤਾ ਕੁਲਦੀਪ ਸਿੰਘ ਨੂੰ ਸਮਰਪਿਤ ਕੀਤਾ ਹੈ, ਜਿਹੜੇ ਕੁਝ ਸਾਲ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਆਪਣੇ ਪੁੱਤਰ ਵੱਲੋਂ ਖਿਤਾਬ ਜਿੱਤਣ ‘ਤੇ ਮਾਡਲ ਹਾਊਸ ਵਿਚ ਰਹਿੰਦੀ ਉਨ੍ਹਾਂ ਦੀ ਮਾਤਾ ਜਸਬੀਰ ਕੌਰ ਨੇ ਵਧਾਈ ਦਿੱਤੀ ਹੈ, ਜਿਸ ਨੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








