Buland kesari ;- ਦੇਸ਼ ਦੇ ਕਈ ਸੂਬਿਆਂ ‘ਚ ਕੋਰੋਨਾਵਾਇਰਸ ਨੇ ਤੇਜ਼ੀ ਨਾਲ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੇ ਨਾਲ-ਨਾਲ ਪੰਜਾਬ-ਹਰਿਆਣਾ ਦੀ ਰਾਜਧਾਨੀ ‘ਚ ਵੀ corona ਕੇਸ ਆ ਰਹੇ ਹਨ। ਇਸ ਦੇ ਨਾਲ ਹੀ ਤਾਜ਼ਾ ਖ਼ਬਰ ਹੈ ਕਿ ਚੰਡੀਗੜ੍ਹ ‘ਚ ਅੱਜ ਸਵੇਰੇ ਸੈਕਟਰ 32 ਹਸਪਤਾਲ ਵਿੱਚ ਮਰੀਜ਼ ਨੇ ਤੋੜਿਆ ਦਮ ਤੋੜ ਦਿੱਤਾ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਸੈਕਟਰ 32 ਹਸਪਤਾਲ ਵਿਖੇ ਮਰੀਜ਼ ਨੂੰ ਰੈਫਰ ਕੀਤਾ ਗਿਆ ਸੀ। ਮਰੀਜ਼ ਦਾ ਨਾਮ ਰਾਜਕੁਮਾਰ ਹੈ ਜਿਸਦੀ ਉਮਰ 40 ਸਾਲਦੀ ਦੱਸੀ ਜਾ ਰਹੀ ਹੈ। ਸਿਹਤ ਵਿੱਚ ਸੁਧਾਰ ਨਾ ਆਉਣ ਕਰਕੇ ਬੀਤੇ ਦਿਨੀਂ ਸੈਕਟਰ 32 ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ ਦਾ corona ਟੈਸਟ ਕੀਤਾ ਗਿਆ। ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਉਸ ਨੂੰ ਆਈਸੋਲੇਟ ਕੀਤਾ ਗਿਆ।
ਮਰੀਜ਼ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ਦੇ ਵਿੱਚ ਕੰਮ ਕਰਦਾ ਸੀ। ਇਸ ਸਮੇਂ ਸੈਕਟਰ 32 ਹਸਪਤਾਲ ਵੱਲੋਂ ਕੋਵਿਡ ਕੇਸਾਂ ਨੂੰ ਦੇਖਦਿਆਂ ਹੋਇਆ 10 ਤੋਂ 12 ਬੈਡਾਂ ਦਾ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









