iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪਿੰਡ ਕਲੌਦੀ (ਸੰਗਰੂਰ) ‘ਚ ਤਣਾਅਪੂਰਨ ਮਾਹੌਲ – ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ...

ਪਿੰਡ ਕਲੌਦੀ (ਸੰਗਰੂਰ) ‘ਚ ਤਣਾਅਪੂਰਨ ਮਾਹੌਲ – ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ‘ਚ ਵਿਵਾਦ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari /(ਸੰਗਰੂਰ), 16 ਜੁਲਾਈ: ਪਿੰਡ ਕਲੌਦੀ ਵਿਚ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਮੌਜੂਦਾ ਸਰਪੰਚ ਵੱਲੋਂ ਸਾਬਕਾ ਸਰਪੰਚ ਰਾਮ ਸਿੰਘ ਦੀ ਰਿਹਾਇਸ਼ੀ ਜਗ੍ਹਾ ‘ਤੇ ਨਿਸ਼ਾਨਦੇਹੀ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਸੰਗਰੂਰ

iTree Network Solutions +91-8699235413

ਸਾਬਕਾ ਸਰਪੰਚ ਰਾਮ ਸਿੰਘ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਪੰਚਾਇਤ ਵੱਲੋਂ ਧੱਕੇ ਨਾਲ ਉਸ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਉਹ ਲੰਮੇ ਸਮੇਂ ਤੋਂ ਵਸਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਕਿਉਂਕਿ ਉਹ ਪਿਛਲੇ ਚੋਣਾਂ ਦੌਰਾਨ ਦੂਸਰੇ ਉਮੀਦਵਾਰ ਦੇ ਹੱਕ ‘ਚ ਸੀ, ਇਸ ਕਰਕੇ ਮੌਜੂਦਾ ਸਰਪੰਚ ਅਤੇ ਉਸਦਾ ਪਿਓ ਉਸ ਨਾਲ ਰੰਜਸ਼ ਰੱਖਦੇ ਹਨ ਅਤੇ ਵਾਰ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਹੇ ਹਨ।

iTree Network Solutions +91-8699235413

iTree Network Solutions +91-8699235413

ਇਸ ਘਟਨਾ ਦੌਰਾਨ ਰਾਮ ਸਿੰਘ ਦੇ ਬੇਟੇ ਨੇ ਭੜਕ ਕੇ ਆਪਣੇ ਉੱਤੇ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਹੜਕੰਪ ਮਚ ਗਿਆ। ਵਕ਼ਤ ਸਿਰ ਪਿੰਡ ਵਾਲਿਆਂ ਨੇ ਉਸ ਨੂੰ ਬਚਾ ਲਿਆ ਅਤੇ ਹਸਪਤਾਲ ‘ਚ ਦਾਖਲ ਕਰਵਾਇਆ।

ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਮੌਜੂਦਾ ਸਰਪੰਚ ਅਤੇ ਉਸਦਾ ਪਰਿਵਾਰ ਸਾਬਕਾ ਸਰਪੰਚ ਨਾਲ ਜ਼ਬਰਦਸਤੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਰੱਖਦੇ ਹਨ।

ਸਾਬਕਾ ਸਰਪੰਚ ਰਾਮ ਸਿੰਘ ਨੇ ਮੰਗ ਕੀਤੀ ਕਿ ਜੇਕਰ ਪਿੰਡ ਵਿੱਚ ਨਿਸ਼ਾਨਦੇਹੀ ਕਰਨੀ ਹੈ ਤਾਂ ਉਹ ਸਿਰਫ਼ ਉਸ ਦੀ ਜਗ੍ਹਾ ਦੀ ਨਾ ਕਰਕੇ ਪੂਰੇ ਪਿੰਡ ਦੀ ਕੀਤੀ ਜਾਵੇ। ਉਸ ਨੇ ਕਿਹਾ ਕਿ, “ਜੇ ਮੇਰੀ ਜਗ੍ਹਾ ਕਿਤੇ ਵੱਧ ਜਾਂਦੀ ਹੈ ਤਾਂ ਉਹ ਘੱਟ ਕਰ ਲਵੋ, ਪਰ ਮੇਰੇ ਨਾਲ ਵਿਅਕਤੀਗਤ ਰੰਜਸ਼ ਕਰਕੇ ਵੱਖਰਾ ਵਿਵਹਾਰ ਨਾ ਕੀਤਾ ਜਾਵੇ। ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਇੱਕ ਖਾਸ ਪਰਿਵਾਰ ਨਾਲ ਸਬੰਧਤ ਹਾਂ।”

ਪਿੰਡ ਕਲੌਦੀ ਵਿੱਚ ਹੁਣ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਕਦਮਾਂ ਲਈ ਪ੍ਰਸ਼ਾਸਨ ਵੱਲੋਂ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

युवक की हत्या के तीन आरोपी गिरफ्तार:कार से मारी टक्कर, सूनसान जगह पर छोड़कर हुए फरार, एक महिला शामिल

Buland kesari/लुधियाना (ग्रामीण) पुलिस ने एक युवक की हत्या का मामला 24 घंटे के भीतर सुलझा लिया है। इस मामले में 3 आरोपियों को...

You cannot copy content of this page