Buland kesari: ਜਲੰਧਰ ਵਿੱਚ ਮਨੀਪੁਰ ਕਿਸਾਨ ਯੋਜਨਾ ਦੇ ਨਾਮ ‘ਤੇ ਫਰਜ਼ੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਜਲੰਧਰ ਪੁਲਿਸ ਦੀ ਮਦਦ ਨਾਲ ਰਾਜਸਥਾਨ ਪੁਲਿਸ ਨੇ ਬੱਸ ਸਟੈਂਡ ਦੇ ਨੇੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ।

iTree Network Solutions +91-8699235413

ਮਨੀਪੁਰ ਕਿਸਾਨ ਯੋਜਨਾ ਨਾਮ ਦੀ ਇੱਕ ਫਰਜ਼ੀ ਵੈੱਬਸਾਈਟ
ਰਿਪੋਰਟਾਂ ਅਨੁਸਾਰ ਰਾਜਸਥਾਨ ਦੇ ਤਿੰਨ ਵਿਅਕਤੀ ਜਲੰਧਰ ਬੱਸ ਸਟੈਂਡ ਦੇ ਨੇੜੇ ਮਨੀਪੁਰ ਕਿਸਾਨ ਯੋਜਨਾ ਨਾਮ ਦੀ ਇੱਕ ਫਰਜ਼ੀ ਵੈੱਬਸਾਈਟ ਚਲਾ ਰਹੇ ਸਨ, ਜੋ ਸਰਕਾਰੀ ਯੋਜਨਾਵਾਂ ਦੇ ਨਾਮ ‘ਤੇ ਕਿਸਾਨਾਂ ਤੋਂ ਪੈਸੇ ਵਸੂਲ ਰਹੇ ਸਨ। ਬੱਸ ਸਟੈਂਡ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਰਾਜਸਥਾਨ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਜਲੰਧਰ ਪੁਲਿਸ ਨੇ ਸਾਈਟ ਦੀ ਤਸਦੀਕ ਕੀਤੀ ਅਤੇ ਠੋਸ ਸਬੂਤ ਮਿਲਣ ‘ਤੇ ਸਾਂਝੀ ਕਾਰਵਾਈ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ, ਰਾਜਸਥਾਨ ਦੇ ਝਾਲਾਵਾੜ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਸੰਦੀਪ ਅਤੇ ਸਨੰਤ ਵਜੋਂ ਹੋਈ ਹੈ।

iTree Network Solutions +91-8699235413

ਫਰਜ਼ੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਕੀਤਾ ਧੋਖਾ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕਿਸਾਨਾਂ ਨਾਲ ਧੋਖਾ ਕਰਕੇ ਵੱਡੀ ਰਕਮ ਇਕੱਠੀ ਕੀਤੀ ਸੀ। ਪੁਲਿਸ ਦੇ ਮੁਤਾਬਕ ਇਸ ਮਾਮਲੇ ਸੰਬੰਧੀ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਹੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜਲੰਧਰ ਦੇ ਰਾਮ ਅਵਤਾਰ ਨਾਮ ਦੇ ਇੱਕ ਵਿਅਕਤੀ ਨੇ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਧੋਖਾ ਕੀਤਾ। ਫਿਲਹਾਲ, ਰਾਜਸਥਾਨ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਧੋਖਾਧੜੀ ਦਾ ਸ਼ਿਕਾਰ ਕਿੰਨੇ ਕਿਸਾਨ ਹੋਏ ਅਤੇ ਕਿੰਨੇ ਪੈਸੇ ਦੀ ਧੋਖਾਧੜੀ ਕੀਤੀ ਗਈ।

iTree Network Solutions +91-8699235413
iTree Network Solutions +91-8699235413