iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharCloud 9 ਹਸਪਤਾਲ ਦੇ ਕਾਰਣ ਨਗਰ ਨਿਗਮ ਦੀ ਹੋ ਰਹੀ ਖੂਬ ਕਿਰਕਿਰੀ!!...

Cloud 9 ਹਸਪਤਾਲ ਦੇ ਕਾਰਣ ਨਗਰ ਨਿਗਮ ਦੀ ਹੋ ਰਹੀ ਖੂਬ ਕਿਰਕਿਰੀ!! ਜੜਾਂ ਤੱਕ ਫੈਲ ਚੁੱਕੇ ਭ੍ਰਿਸ਼ਟਾਚਾਰ ਤੋਂ ਨਗਰ ਨਿਗਮ ਨੂੰ ਮੁਕਤ ਕਰਾਉਣ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ? ਆਖ਼ਿਰ ਕਿਸ ਦੀ ਸ਼ਹਿ ‘ਤੇ ਖੁੱਲਿਆ ਸੀਲ ਕੀਤਾ ਕਲਾਉਡ-9 ਹਸਪਤਾਲ? ਇਲਾਕਾ ਨਿਵਾਸੀਆਂ ਵੱਲੋਂ ਗੁੱਸੇ ਦਾ ਪ੍ਰਗਟਾਵਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ ਜਲੰਧਰ — ਗੁਰੂ ਅਮਰ ਦਾਸ ਪਾਰਕ ਵੈਲਫੇਅਰ ਸੋਸਾਇਟੀ ਵੱਲੋਂ ਵੀਰਵਾਰ ਨੂੰ ਪੰਜਾਬ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਨਿਊ ਜਵਾਹਿਰ ਨਗਰ ਅਤੇ ਮਾਡਲ ਟਾਊਨ ਮੈਨ ਰੋਡ ਦੇ ਨਿਵਾਸੀਆਂ ਨੇ ਇਲਾਕੇ ਵਿੱਚ ਬਣ ਰਹੇ ਅਵੈਧ ਤੇ ਬਿਨਾ ਇਜਾਜ਼ਤ ਚੱਲ ਰਹੇ Cloud 9 ਹਸਪਤਾਲ ਦੇ ਨਿਰਮਾਣ‘ਤੇ ਤਿੱਖਾ ਇਤਰਾਜ਼ ਜਤਾਇਆ ਹੈ।

iTree Network Solutions +91-8699235413

ਇਲਾਕ਼ਾ ਨਿਵਾਸੀਆਂ ਨੇ ਬੀਤੇ ਦਿਨੀਂ ਇਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਹਸਪਤਾਲ ਦੀ ਇਹ ਇਮਾਰਤ ਨਗਰ ਨਿਗਮ ਜਲੰਧਰ ਦੇ ਨਿਯਮਾਂ ਅਤੇ ਬਿਲਡਿੰਗ ਬਾਇਲਾਜ਼ ਦੀ ਸਾਫ਼ ਖੁੱਲ੍ਹੀ ਉਲੰਘਣਾ ਹੈ।

iTree Network Solutions +91-8699235413

ਨਿਵਾਸੀਆਂ ਵੱਲੋਂ ਇਸ ਸਬੰਧ ਵਿੱਚ 10 ਨਵੰਬਰ ਨੂੰ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੇ ਅਧਾਰ ‘ਤੇ ਨਿਗਮ ਨੇ ਇਮਾਰਤ ਨੂੰ ਸੀਲ ਵੀ ਕੀਤਾ ਸੀ।

iTree Network Solutions +91-8699235413

ਪਰ ਇਲਾਕਾ ਨਿਵਾਸੀਆਂ ਦੇ ਦੋਸ਼ ਮੁਤਾਬਕ, ਬਿਨਾ ਕਿਸੇ ਆਧਿਕਾਰਕ ਹੁਕਮ, ਬਿਨਾਂ ਲਿਖਤੀ ਮਨਜ਼ੂਰੀ ਅਤੇ ਬਿਨਾ ਕਿਸੇ ਜਾਂਚ ਰਿਪੋਰਟ ਦੇ, ਕੁਝ ਦਿਨਾਂ ਬਾਅਦ ਸੀਲ ਹਟਾ ਦਿੱਤੀ ਗਈ ਅਤੇ ਨਿਰਮਾਣ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਇਸ ਕਾਰਵਾਈ ਨੇ ਪ੍ਰਸ਼ਾਸਕੀ ਪਾਰਦਰਸ਼ਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਲਾਕਾ ਵਸਨੀਕਾਂ ਨੇ ਦੱਸਿਆ ਕਿ ਇਹ ਇਮਾਰਤ ਬਹੁਤ ਹੀ ਤੰਗ ਅਤੇ ਭੀੜ ਵਾਲੀ ਸੜਕ ‘ਤੇ ਬਣਾਈ ਜਾ ਰਹੀ ਹੈ, ਜਿੱਥੇ ਪਾਰਕਿੰਗ ਦੀ ਕੋਈ ਸੁਵਿਧਾ ਨਹੀਂ।

ਇਸ ਤੋਂ ਇਲਾਵਾ ਇਮਾਰਤ ਵਿੱਚ ਬਦਲਾਅ ਕਰਕੇ ਅੱਗ ਤੋਂ ਸੁਰੱਖਿਆ, ਟ੍ਰੈਫ਼ਿਕ ਪ੍ਰਬੰਧਨ ਅਤੇ ਨਿਵਾਸੀਆਂ ਦੀ ਸੁਰੱਖਿਆ ‘ਤੇ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ।

ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਫਿਰ ਨਵੀਂ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ:

Cloud 9 ਦੇ ਅਵੈਧ ਨਿਰਮਾਣ ਦੇ ਕੰਮ ਤੁਰੰਤ ਰੋਕਿਆ ਜਾਵੇ

ਬਿਨਾ ਇਜਾਜ਼ਤ ਸੀਲ ਹਟਾਉਣ ਦੀ ਪੂਰੀ ਜਾਂਚ ਕੀਤੀ ਜਾਵੇ

ਬਿਲਡਿੰਗ ਪਲਾਨ ਦੀ ਤਸਦੀਕ ਕੀਤੀ ਜਾਵੇ

ਸਾਰੇ ਨਿਯਮਾਂ ਦੀ ਪਾਲਣਾ ਤੋਂ ਬਿਨਾ ਹਸਪਤਾਲ ਚਲਾਉਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ

ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਇਸ ਮਾਮਲੇ ਨੂੰ ਉਪਾਇੁਕਤ ਜਾਲੰਧਰ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਲੈ ਜਾਣਗੇ।

ਨਗਰ ਨਿਗਮ ‘ਤੇ ਸਵਾਲ

ਇਸ ਦੇ ਨਾਲ ਹੀ ਇਹ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਜੇਕਰ ਕਲਾਊਡ 9 ਹਸਪਤਾਲ ਬਿਨਾਂ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਤੋਂ ਬਣ ਕੇ ਖੜਾ ਹੋ ਗਿਆ ਹੈ ਤਾਂ ਇਸ ਦੇ ਪਿੱਛੇ ਕਿਸ ਦਾ ਹੱਥ ਹੈ?

ਸਭ ਤੋਂ ਵੱਡੀ ਗੱਲ ਇਹ ਕਿ ਬਿਨਾਂ ਭਰਿਸ਼ਟਾਚਾਰ ਅਤੇ ਲੱਖਾਂ ਦੇ ਲੈਣ ਦੇਣ ਤੋਂ ਬਿਨਾਂ ਅਜਿਹੀ ਇਮਾਰਤ ਦਾ ਖੜਾ ਹੋਣਾ ਮੁਮਕਿਨ ਨਹੀਂ ਹੈ! ਇਸ ਤੋਂ ਸਾਫ ਹੁੰਦਾ ਹੈ ਕਿ ਨਗਰ ਨਿਗਮ ਦੀਆਂ ਜੜਾਂ ਵਿੱਚ ਵੜ ਚੁੱਕਾ ਭਰਿਸ਼ਟਾਚਾਰ ਨਿਕਲਣ ਦਾ ਨਾਮ ਨਹੀਂ ਲੈ ਰਿਹਾ!

ਆਮ ਆਦਮੀ ਪਾਰਟੀ ਦੇ ਭਰਿਸ਼ਟਾਚਾਰ ਮੁਕਤੀ ਦੇ ਦਾਅਵੇ ਠੁੱਸ ???

ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਬਦਲਾਅ ਦੇ ਦਾਅਵੇ ਕਰਨ ਤੋਂ ਬਾਅਦ ਨਗਰ ਨਿਗਮ ਦੀ ਕਮਾਨ ਲੋਕਾਂ ਨੇ ਆਮ ਆਦਮੀ ਪਾਰਟੀ (AAP) ਦੇ ਹੱਥ ਸੌਂਪੀ ਸੀ ਪਰ ਆਪ ਸਰਕਾਰ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਤੇ ਪੂਰੀ ਨਹੀਂ ਉਤਰ ਰਹੀ? ਜਿਸ ਕਾਰਨ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਅੰਦਰ ਗੁੱਸਾ ਅਤੇ ਨਾਰਾਜ਼ਗੀ ਭਰਦੀ ਜਾ ਰਹੀ ਹੈ!

ਵੇਖਣਾ ਹੋਵੇਗਾ ਕਿ ਵੱਡੇ ਵੱਡੇ ਦਾਅਵੇ ਇਮਾਨਦਾਰੀ ਦੇ ਕਰਨ ਵਾਲੀ ਆਮ ਆਦਮੀ ਪਾਰਟੀ ਕੀ ਕਲਾਊਡ 9 ਹਸਪਤਾਲ ਦੀ ਇਮਾਰਤ ਪਿੱਛੇ ਭਰਿਸ਼ਟਾਚਾਰਕ ਕਹਾਣੀ ਤੋਂ ਪਰਦਾ ਚੁੱਕ ਪਾਂਉਦੀ ਹੈ ਜਾਂ ਨਹੀਂ?

iTree Network Solutions +91-8699235413

ਉਧਰ ਇਸ ਮਾਮਲੇ ਵਿੱਚ ਕਲਾਊਡ 9 ਹਸਪਤਾਲ ਦੇ ਸੰਚਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दुकान में घुसे चोर:चॉकलेट और घी के डिब्बे चुराए, ग्राहकों की मौजूदगी में वारदात , घटना CCTV में कैद

Buland kesari/जालंधर जिले के भार्गव कैंप स्थित बेली राम स्वीट्स शॉप एंड बेकरी में चोरी की घटना सामने आई है। दुकान से चॉकलेट और...

You cannot copy content of this page