Buland kesari/ਪੰਜਾਬ ਦੇ ਕਈ ਸ਼ਹਿਰਾਂ ’ਚ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਜਿਸ ਕਾਰਨ ਵਿਜੀਬਿਲਟੀ ਜ਼ੀਰੋ ਨਜ਼ਰ ਆ ਰਹੀ ਹੈ। ਸੰਘਣੀ ਧੁੰਦ ਦੇ ਚੱਲਦੇ ਪੰਜਾਬ ’ਚ ਇੱਕ ਦੋ ਥਾਵਾਂ ’ਤੇ ਹਾਦਸੇ ਵੀ ਵਾਪਰੇ। ਦੱਸ ਦਈਏ ਕਿ ਜਲੰਧਰ ਜੰਮੂ ਨੈਸ਼ਨਲ ਹਾਈਵੇ ’ਤੇ ਪਿੰਡ ਕਾਲਾ ਬੱਕਰਾ ਨੇੜੇ ਧੁੰਦ ਕਰਕੇ ਕਈ ਵਾਹਨ ਆਪਸ ਵਿੱਚ ਟਕਰਾਏ। ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

iTree Network Solutions +91-8699235413

ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤਾ ਟਰੱਕ ਜੋ ਕਿ ਜਾ ਰਿਹਾ ਸੀ ਜਿਸ ਦੇ ਨਾਲ ਪਿੱਛੋਂ ਇੱਕ ਟਿੱਪਰ ਟਕਰਾਇਆ ਤੇ ਟਿੱਪਰ ਟਕਰਾਉਣ ਦੇ ਨਾਲ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਸ ਦੇ ਕਰਕੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।

iTree Network Solutions +91-8699235413

ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਬਹਾਨਾ ਨੂੰ ਸਾਈਡ ਤੇ ਕਰਵਾ ਕੇ ਹਾਈਵੇ ਨੂੰ ਚਾਲੂ ਕਰਾਇਆ ਅਤੇ ਮੁੱਢਲੀ ਸਹਾਇਤਾ ਦਿੰਦੇ ਹੋਏ ਮੌਕੇ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਅਗਲੀ ਕਾਰਵਾਈ ਉਲੀਕੀ ਦਿੱਤੀ।
ਪਰ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਤੋਂ ਲਗਾਤਾਰ ਧੁੰਦ ਪੈ ਰਹੀ ਹੈ। ਇਸ ਦੇ ਨਾਲ ਵੱਡੇ ਹਾਦਸੇ ਦਰਪੇਸ਼ ਆ ਰਹੇ ਹਨ ਅੱਜ ਵੀ ਜਲੰਧਰ ਜਿਲ੍ਹਾ ਧੁੰਧ ਦੀ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਹੈ।

iTree Network Solutions +91-8699235413
iTree Network Solutions +91-8699235413