Buland kesari/DSP Transfers List : ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ (Punjab Police Transfers) ਵਿੱਚ ਵੱਡੇ ਪੱਧਰ ‘ਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੁਲਿਸ ਵਿਭਾਗ ‘ਚ ਤਬਾਦਲਿਆਂ ਤਹਿਤ 29 ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਆਈਪੀਐਸ ਅਧਿਕਾਰੀ ਅਨੁਭਵ ਜੈਨ ਨੂੰ ਏਐਸਪੀ ਐਸਡੀ ਈਸਟ, ਅੰਮ੍ਰਿਤਸਰ ਤੋਂ ਏਐਸਪੀ ਐਸਡੀ ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਰਵਿੰਦਰ ਸਿੰਘ, ਏਸੀਪੀ (ਪੀਬੀਆਈ ਆਰਥਿਕ ਅਪਰਾਧ ਅਤੇ ਸਾਈਬਰ ਅਪਰਾਧ), ਜਲੰਧਰ, ਨੂੰ ਏਸੀਪੀ ਐਸਡੀ ਈਸਟ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਤਵਿੰਦਰ ਸਿੰਘ ਨੂੰ ਲੁਧਿਆਣਾ ਤੋਂ ਬਰਨਾਲਾ, ਜਸਪਾਲ ਸਿੰਘ ਨੂੰ ਬਰਨਾਲਾ ਤੋਂ ਸ੍ਰੀ ਮੁਕਤਸਰ ਸਾਹਿਬ, ਅਤੇ ਮਨੋਹਰ ਸ਼ਰਮਾ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਮੋਗਾ ਤਬਦੀਲ ਕੀਤਾ ਗਿਆ ਹੈ।
ਦਵਿੰਦਰ ਸਿੰਘ ਨੂੰ ਕਪੂਰਥਲਾ ਤੋਂ ਹੁਸ਼ਿਆਰਪੁਰ, ਸੁਖਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਬਾਬਾ ਬਕਾਲਾ (ਅੰਮ੍ਰਿਤਸਰ ਦਿਹਾਤੀ) ਤਬਦੀਲ ਕੀਤਾ ਗਿਆ ਹੈ, ਜਦੋਂ ਕਿ ਅਰੁਣ ਸ਼ਰਮਾ ਨੂੰ ਬਾਬਾ ਬਕਾਲਾ ਤੋਂ ਡੀਐਸਪੀ ਐਂਟੀ-ਨਾਰਕੋਟਿਕਸ ਟਾਸਕ ਫੋਰਸ-1, ਬਾਰਡਰ ਰੇਂਜ, ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ।
ਇਸੇ ਤਰ੍ਹਾਂ, ਸੰਜੀਵ ਸਿੰਗਲਾ ਨੂੰ ਸੰਗਰੂਰ ਤੋਂ ਪਟਿਆਲਾ, ਸਤਰਾਮ ਸਿੰਘ ਨੂੰ ਪਟਿਆਲਾ ਤੋਂ ਭਵਾਨੀਗੜ੍ਹ, ਅਤੇ ਰਾਹੁਲ ਕੌਸ਼ਲ ਨੂੰ ਭਵਾਨੀਗੜ੍ਹ ਤੋਂ ਮੋਗਾ ਤਬਦੀਲ ਕੀਤਾ ਗਿਆ ਹੈ।
ਜਸਵਿੰਦਰ ਸਿੰਘ, ਦਲਵੀਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਦੋਂ ਕਿ ਗੁਰਇਕਬਾਲ ਸਿੰਘ ਨੂੰ ਏਸੀਪੀ ਸਿਵਲ ਲਾਈਨਜ਼, ਲੁਧਿਆਣਾ ਤੋਂ ਤਬਦੀਲ ਕਰਕੇ ਏਸੀਪੀ ਲਾਇਸੈਂਸਿੰਗ ਅਤੇ ਸੁਰੱਖਿਆ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









