Buland kesari/ਪਿੰਡ ਝੌਰੜ ਵਿਖੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮੋਬਾਈਲ ਚੋਰੀ ਦੇ ਸ਼ੱਕ ’ਚ ਇਕ ਕਿਸਾਨ ਪਰਿਵਾਰ ਵੱਲੋਂ ਐੱਸ. ਸੀ. ਭਾਈਚਾਰੇ ਨਾਲ ਸਬੰਧਤ 2 ਨੌਜਵਾਨਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਗਿਆ। ਇਸ ਦੌਰਾਨ ਉਕਤ ਲੋਕਾਂ ਨੇ ਦੋਵੇਂ ਨੌਜਵਾਨਾਂ ਦੇ ਸਾਰੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ, ਫਿਰ ਦੁਪਹਿਰ ਨੂੰ ਖੇਤਾਂ ’ਚ ਘੜੀਸਿਆ ਗਿਆ। ਇਸ ਤੋਂ ਬਾਅਦ ਦਰੱਖਤ ਨਾਲ ਬੰਨ੍ਹ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਪਿੰਡ ’ਚ ਘੁਮਾਇਆ ਗਿਆ।

iTree Network Solutions +91-8699235413

ਮਾਮਲੇ ਦੇ ਸਬੰਧ ਵਿਚ ਪੀੜਤ ਇਕ ਨੌਜਵਾਨ ਦੀ ਮਾਂ ਜਸਪਾਲ ਕੌਰ ਪਤਨੀ ਗੁਰਜੰਟ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਪਿੰਡ ਦਾ ਸੰਦੀਪ ਕੁਝ ਪ੍ਰਵਾਸੀ ਸਾਥੀਆਂ ਨਾਲ ਉਨ੍ਹਾਂ ਦੇ ਘਰ ਆਣ ਵੜਿਆ ਅਤੇ ਉਸ ਦੇ ਸੁੱਤੇ ਪਏ ਲੜਕੇ ਨੂੰ ਚੁੱਕ ਕੇ ਲੈ ਗਿਆ। ਉਨ੍ਹਾਂ ਨੇ ਉਸ ਦੇ ਲੜਕੇ ਅਤੇ ਉਸ ਦੇ ਇਕ ਦੋਸਤ ਨੂੰ ਨੰਗਾ ਕਰ ਕੇ ਦੁਪਹਿਰ 2 ਤੋਂ 4 ਵਜੇ ਤੱਕ ਖੇਤਾਂ ’ਚ ਘੜੀਸਦਿਆਂ ਦਹਿਸ਼ਤ ਦਾ ਨੰਗਾ ਨਾਚ ਕੀਤਾ। ਪਰਿਵਾਰ ਵੱਲੋਂ ਹਰਜ਼ਾਨਾ ਭਰਨ ਦੀ ਮਿੰਨਤ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਬਾਅਦ ’ਚ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ਨੂੰ ਛੁਡਾਇਆ।

iTree Network Solutions +91-8699235413

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਦੀ ਬਜਾਏ ਥਾਣੇ ਦੇ ਇਕ ਕਮਰੇ ’ਚ ਬਿਠਾ ਕੇ ਰੱਖਿਆ ਤਾਂ ਜੋ ਮਾਮਲਾ ਠੰਢਾ ਹੋ ਸਕੇ। ਇਸ ਦੌਰਾਨ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਮਾਮਲੇ ’ਚ ਐੱਸ. ਐੱਚ. ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਪਿੰਡ ’ਚ ਦੋਵੇਂ ਨੌਜਵਾਨ ਨਸ਼ਾ ਅਤੇ ਚੋਰੀਆਂ ਕਰਦੇ ਹਨ, ਬਾਕੀ ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਨੇ ਘਟਨਾ ਬਾਰੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਅਜੇ ਉਨ੍ਹਾਂ ਕੋਲ ਕੋਈ ਆਇਆ ਨਹੀਂ।

iTree Network Solutions +91-8699235413

ਉੱਥੇ ਹੀ ਇਸ ਵਹਿਸ਼ਤ ਭਰੀ ਘਟਨਾ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਮਨੁੱਖੀ ਅਧਿਕਾਰਾਂ ਦੇ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਨੂੰ ਵੀਡੀਓਜ਼ ਭੇਜ ਕੇ ਖੁਦ ਨੋਟਿਸ ਲੈਣ ਦੀ ਮੰਗ ਕੀਤੀ ਹੈ, ਜਦੋਂਕਿ ਐੱਸ. ਸੀ. ਕਮਿਸ਼ਨ ਦੇ ਸਾਬਕਾ ਮੈਂਬਰ ਐਡਵੋਕੇਟ ਕਰਨਵੀਰ ਸਿੰਘ ਇੰਦੋਰਾ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

iTree Network Solutions +91-8699235413