iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਨਿਊ ਕੈਲਾਸ਼ ਨਗਰ (ਵਾਰਡ ਨੰਬਰ 77) ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ...

ਨਿਊ ਕੈਲਾਸ਼ ਨਗਰ (ਵਾਰਡ ਨੰਬਰ 77) ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ‘ਤੇ, ਲੋਕਾਂ ਦੀ ਵਧੀ ਪਰੇਸ਼ਾਨੀ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਬੁਲੰਦ ਕੇਸਰੀ /ਜਲੰਧਰ ਦੇ ਵਾਰਡ ਨੰਬਰ 77 ਅਧੀਨ ਆਉਂਦੇ ਨਿਊ ਕੈਲਾਸ਼ ਨਗਰ ਵਿੱਚ ਸੀਵਰੇਜ ਪ੍ਰਬੰਧ ਦੀ ਲਾਪਰਵਾਹੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਇਲਾਕੇ ਦੀਆਂ ਸੜਕਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਭਰਨ ਕਾਰਨ ਸਥਾਨਕ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵੀ ਵੱਧਦਾ ਜਾ ਰਿਹਾ ਹੈ।

iTree Network Solutions +91-8699235413

ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਨਵੀਂ ਨਹੀਂ ਹੈ। ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਸੀਵਰੇਜ ਦੀ ਸਥਾਈ ਸਫ਼ਾਈ ਕੀਤੀ ਗਈ ਅਤੇ ਨਾ ਹੀ ਇਸ ਦਾ ਪੱਕਾ ਹੱਲ ਕੱਢਿਆ ਗਿਆ। ਹਰ ਰੋਜ਼ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ।

iTree Network Solutions +91-8699235413

ਨਗਰ ਨਿਗਮ ਅਤੇ ਕੌਂਸਲਰ ਨੂੰ ਸਵਾਲ?

ਵਾਰਡ ਨੰਬਰ 77 ਦੀ ਕੌਂਸਲਰ ਸ਼੍ਰੀਮਤੀ ਰਿੰਪੀ ਪ੍ਰਭਾਕਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ! ਇਹਨਾਂ ਅੱਗੇ ਸਵਾਲ ਹਨ ਕਿ:

ਕੀ ਨਿਊ ਕੈਲਾਸ਼ ਨਗਰ ਦੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ?

iTree Network Solutions +91-8699235413

ਕੀ ਕੌਂਸਲਰ ਸ਼੍ਰੀਮਤੀ ਰਿੰਪੀ ਪ੍ਰਭਾਕਰ ਨੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਠੋਸ ਕਦਮ ਚੁੱਕਿਆ ਹੈ?

ਜੇਕਰ ਸੀਵਰੇਜ ਲਾਈਨਾਂ ਦੀ ਨਿਯਮਿਤ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਸੜਕਾਂ ‘ਤੇ ਗੰਦਾ ਪਾਣੀ ਕਿਉਂ ਖੜ੍ਹਾ ਹੈ?

ਜੇ ਹੁਣ ਹੀ ਇਹ ਹਾਲ ਹੈ ਤਾਂ ਬਰਸਾਤ ਦੇ ਮੌਸਮ ਵਿੱਚ ਇਲਾਕੇ ਦੇ ਲੋਕਾਂ ਦੀ ਕੀ ਸਥਿਤੀ ਹੋਵੇਗੀ?

ਕੀ ਨਗਰ ਨਿਗਮ ਦੇ ਅਧਿਕਾਰੀ ਮੌਕੇ ਦਾ ਦੌਰਾ ਕਰਕੇ ਇਸ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕਰਨਗੇ?

iTree Network Solutions +91-8699235413

ਬੁਲੰਦ ਕੇਸਰੀ ਇਸ ਮੁੱਦੇ ‘ਤੇ ਨਗਰ ਨਿਗਮ ਅਤੇ ਕੌਂਸਲਰ ਸ਼੍ਰੀਮਤੀ ਰਿੰਪੀ ਪ੍ਰਭਾਕਰ ਦਾ ਪੱਖ ਵੀ ਪ੍ਰਕਾਸ਼ਿਤ ਕਰਨ ਲਈ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਵਾਰੀਆਂ ਨਾਲ ਭਰੀ ਡਬਲ ਡੈਕਰ ਬੱਸ ਬਣੀ ‘ਅੱਗ ਦਾ ਗੋਲਾ’, ਮਚੀ ਅਫਰਾ-ਤਫਰੀ

ਪੰਜਾਬ ਦੇ ਖੰਨਾ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ...

ਸੋਸ਼ਲ ਮੀਡੀਆ ਦੀ ਦੋਸਤੀ ਪਈ ਮਹਿੰਗੀ: 3 ਮਹੀਨਿਆਂ ਦੀ ਗਰਭਵਤੀ ਨਾਲ ਬਲਾਤਕਾਰ

ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 3 ਦੇ ਅਧਿਕਾਰ...

LEAVE A REPLY

Please enter your comment!
Please enter your name here

Related News

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬਿਨਾਂ ਟਿਕਟ ਮੁਸਾਫ਼ਿਰਾਂ ਅਤੇ TT ਵਿਚਾਲੇ ਖ਼ੂਨੀ ਝੜਪ

Buland kesari/ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਬੀਤੀ ਕੱਲ੍ਹ ਸ਼ਾਮ ਟਿਕਟ ਚੈਕਿੰਗ ਨੂੰ ਲੈ ਕੇ ਬਿਨਾਂ ਟਿਕਟ ਯਾਤਰੀਆਂ ਅਤੇ ਰੇਲਵੇ ਦੇ ਚੀਫ਼ ਕਾਰਸ਼ੀਅਲ ਟਿਕਟ ਚੈਕਰ (CCTC/TT)...

You cannot copy content of this page