Buland kesari/Canada Cocaine Case News : ਕੈਨੇਡਾ ਦੇ ਬਲਿਊ ਵਾਟਰ ਬ੍ਰਿਜ ਰਾਹੀਂ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰੈਂਪਟਨ ਦੇ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਓਂਟਾਰੀਓ ਸੁਪੀਰੀਅਰ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਜਾਣਕਾਰੀ ਸੀ।
333 ਕਿੱਲੋਗਰਾਮ ਕੋਕੀਨ ਦੀ ਤਸਕਰੀ ਦਾ ਮਾਮਲਾ
ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਭਰੋਸਾ ਸੀ ਕਿ ਉਨ੍ਹਾਂ ਦਾ ਮੁਵੱਕਿਲ ਬੇਕਸੂਰ ਹੈ। ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫ਼ੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਅੰਦਰ ਅਪੀਲ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।
ਵਿਦਿਆਰਥੀ ਵੀਜ਼ੇ ‘ਤੇ ਭਾਰਤ ਤੋਂ ਕੈਨੇਡਾ ਰਾਵਿੰਦਰ ਬੀਰ ਸਿੰਘ
ਮਾਮਲੇ ਅਨੁਸਾਰ ਰਾਵਿੰਦਰ ਬੀਰ ਸਿੰਘ 2022 ਵਿੱਚ ਵਿਦਿਆਰਥੀ ਵੀਜ਼ੇ ‘ਤੇ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਡਿਵਾਈਨ ਫਰੇਟਲਾਈਨਜ਼ ਇੰਕ. ਲਈ ਟਰੱਕ ਚਲਾਉਂਦਾ ਸੀ। 5 ਮਾਰਚ 2025 ਨੂੰ ਉਸ ਨੇ ਓਹਾਇਓ ਦੇ ਕੋਲੰਬਸ ਸਥਿਤ ਰੈੱਡਹਾਕ ਲਾਜਿਸਟਿਕਸ ਤੋਂ ਪਲਾਸਟਿਕ ਰੇਜ਼ਿਨ ਨਾਲ ਲੱਦਿਆ ਟਰਾਲਾ ਚੁੱਕਿਆ। ਉਸੇ ਰਾਤ ਬਲਿਊ ਵਾਟਰ ਬਰਿੱਜ ਪਹੁੰਚਣ ‘ਤੇ ਸੀਬੀਐਸਏ ਅਧਿਕਾਰੀਆਂ ਨੇ ਟਰੱਕ ਦੀ ਜਾਂਚ ਕੀਤੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








