iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਬੱਝੇ ਵਿਆਹ ਦੇ ਬੰਧਨ ’ਚ

ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਬੱਝੇ ਵਿਆਹ ਦੇ ਬੰਧਨ ’ਚ

Date:

National News

Buland kesari ;- ਭਾਰਤ ਦੇ ਦੋ ਪ੍ਰਮੁੱਖ ਹਾਕੀ ਖਿਡਾਰੀ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਨੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਭਾਰਤੀ ਹਾਕੀ ਟੀਮ ਦੇ ਓਲੰਪੀਅਨ ਮਨਦੀਪ ਸਿੰਘ, ਜੋ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਹਰਿਆਣਾ ਦੀ ਹਿਸਾਰ ਜਿਲੇ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੇ ਅਨੰਦ ਕਾਰਜ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ।ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਬੱਝੇ ਵਿਆਹ ਦੇ ਬੰਧਨ ’ਚ

ਜਲੰਧਰ ਦੇ ਮਾਡਲ ਟਾਊਨ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਦੂਜੇ ਦਿਨ ਅਨੰਦ ਕਾਰਜ ਹੋਏ।

ਮਨਦੀਪ ਸਿੰਘ, ਜਿਨ੍ਹਾਂ ਦਾ ਜਨਮ 25 ਜਨਵਰੀ 1995 ਨੂੰ ਜਲੰਧਰ ਦੇ ਮਿੱਠਾਪੁਰ ਪਿੰਡ ਵਿੱਚ ਹੋਇਆ, ਨੇ ਆਪਣੀ ਖੇਡ ਦੀ ਸ਼ੁਰੂਆਤ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਕੀਤੀ ਸੀ। ਉਹ ਅੱਜ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਮਹਤਵਪੂਰਨ ਹਿੱਸਾ ਹਨ। ਮਨਦੀਪ ਨੇ ਵਿਸ਼ਵ ਕੱਪ 2014 ਅਤੇ 2018, ਏਸ਼ੀਅਨ ਖੇਡਾਂ 2018, ਰਾਸ਼ਟਰਮੰਡਲ ਖੇਡਾਂ 2018, ਏਸ਼ੀਆ ਕੱਪ 2013 ਅਤੇ ਕਈ ਹੋਰ ਮੁਕਾਬਲਿਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।

ਹੁਣ ਮਨਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਤੌਰ ‘ਤੇ ਤਾਇਨਾਤ ਹਨ।

ਉਦਿਤਾ ਕੌਰ, ਜਿਨ੍ਹਾਂ ਦਾ ਜਨਮ 14 ਜਨਵਰੀ 1998 ਨੂੰ ਹਰਿਆਣਾ ਦੇ ਪਿੰਡ ਨੰਗਲ ਵਿੱਚ ਹੋਇਆ, ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹਨ। ਉਹ ਪਹਿਲਾਂ ਹੈਂਡਬਾਲ ਖੇਡ ਚੁੱਕੀ ਸੀ ਅਤੇ ਹਾਕੀ ਖੇਡਣ ਤੋਂ ਪਹਿਲਾਂ ਉਸਦਾ ਕਰੀਅਰ ਹੈਂਡਬਾਲ ਨਾਲ ਸ਼ੁਰੂ ਹੋਇਆ ਸੀ। ਉਦਿਤਾ ਨੇ ਭਾਰਤ ਦੇ ਵੱਖ-ਵੱਖ ਹਾਕੀ ਮੁਕਾਬਲਿਆਂ ਵਿੱਚ ਉੱਚੇ ਪ੍ਰਦਰਸ਼ਨ ਦਿਖਾਏ ਹਨ।

ਦੋ ਹਾਕੀ ਓਲੰਪੀਅਨ ਦਾ ਇਹ ਵਿਆਹ ਖੇਡ ਜਗਤ ਵਿੱਚ ਇੱਕ ਖਾਸ ਘਟਨਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Mobiel Gokautomaten Gokstrategie 2026

Mobiel gokautomaten gokstrategie 2026 de verwachtingen zijn hoog en de foutenmarge is klein, win je. Bijvoorbeeld, Ivey maakte twee andere finaletafel optredens. Voel de...

Roulette Flash Canada

You cannot copy content of this page