Buland kesari/ਜਰਮਨੀ ‘ਚ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਜਰਮਨੀ ਵਿੱਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਇੱਕ ਮੰਦਰ ਦੇ ਵਿਵਾਦ ਨੂੰ ਸੁਲਝਾਉਣ ਅਤੇ ਸਮਝੌਤਾ ਕਰਵਾਉਣ ਦੌਰਾਨ ਕੁਝ ਨੌਜਵਾਨਾਂ ਨੇ ਰਾਜਵਿੰਦਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

iTree Network Solutions +91-8699235413

ਇਲਾਜ ਦੇ ਤਿੰਨ ਦਿਨਾਂ ਬਾਅਦ ਹੋਈ ਮੌਤ
ਮ੍ਰਿਤਕ ਨੌਜਵਾਨ ਦੇ ਬਜ਼ੁਰਗ ਪਿਤਾ ਜਰਨੈਲ ਸਿੰਘ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਜਵਿੰਦਰ ਸਿੰਘ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਰਮਨੀ ਗਿਆ ਸੀ। ਉੱਥੇ ਸਖ਼ਤ ਮਿਹਨਤ ਸਦਕਾ ਉਸ ਨੂੰ ਜਰਮਨੀ ਦੀ ਪੱਕੀ ਨਾਗਰਿਕਤਾ ਵੀ ਮਿਲ ਗਈ ਸੀ ਅਤੇ ਉਹ ਪੱਕੇ ਤੌਰ ‘ਤੇ ਉੱਥੇ ਹੀ ਸੈਟਲ ਹੋ ਚੁੱਕਾ ਸੀ। ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸ਼ਨੀਵਾਰ ਨੂੰ ਜਰਮਨੀ ਤੋਂ ਫ਼ੋਨ ‘ਤੇ ਸੂਚਨਾ ਮਿਲੀ ਸੀ ਕਿ ਉੱਥੇ ਇੱਕ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਹਰਿਆਣਾ ਦੇ ਕੁਝ ਨੌਜਵਾਨਾਂ ਵਿਚਕਾਰ ਆਪਸੀ ਝਗੜਾ ਚੱਲ ਰਿਹਾ ਸੀ।

iTree Network Solutions +91-8699235413

ਪਰਿਵਾਰਕ ਮੈਂਬਰਾਂ ਮੁਤਾਬਕ ਬੀਤੇ ਬੁੱਧਵਾਰ ਨੂੰ ਰਾਜਵਿੰਦਰ ਸਿੰਘ ਬਤੌਰ ਮੋਹਤਬਰ ਬਣ ਕੇ ਇਸ ਸਿਆਸੀ ਤੇ ਧਾਰਮਿਕ ਵਿਵਾਦ ਨੂੰ ਸ਼ਾਂਤ ਕਰਵਾਉਣ ਅਤੇ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਕਰਵਾਉਣ ਲਈ ਮੌਕੇ ‘ਤੇ ਪਹੁੰਚਿਆ ਸੀ। ਦੋਸ਼ ਹੈ ਕਿ ਗੱਲਬਾਤ ਦੌਰਾਨ ਹਰਿਆਣਾ ਦੇ ਚਾਰ ਨੌਜਵਾਨਾਂ ਨੇ ਤੈਸ਼ ਵਿੱਚ ਆ ਕੇ ਰਾਜਵਿੰਦਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ। ਇਸ ਅਚਨਚੇਤ ਹੋਏ ਖ਼ੂਨੀ ਹਮਲੇ ਵਿੱਚ ਰਾਜਵਿੰਦਰ ਦੇ ਸਿਰ ‘ਤੇ ਡੂੰਘੀਆਂ ਅਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਬੇਹੋਸ਼ ਹੋ ਗਿਆ।

iTree Network Solutions +91-8699235413

ਜ਼ਖਮੀ ਰਾਜਵਿੰਦਰ ਸਿੰਘ ਨੂੰ ਤੁਰੰਤ ਉੱਥੋਂ ਦੇ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ 2-3 ਦਿਨਾਂ ਤੱਕ ਚੱਲੇ ਅਣਥੱਕ ਉਪਚਾਰ ਅਤੇ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ ਆਖਰਕਾਰ ਸ਼ੁੱਕਰਵਾਰ ਨੂੰ ਉਸ ਨੇ ਦਮ ਤੋੜ ਦਿੱਤਾ।

ਪਿੰਡ ‘ਚ ਸੋਗ ਦੀ ਲਹਿਰ
ਰਾਜਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਉਸ ਦੇ ਪਿੰਡ ਰਾਮਗੜ੍ਹ ਵਿਖੇ ਪਹੁੰਚੀ, ਤਾਂ ਪੂਰੇ ਇਲਾਕੇ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮਾਤਮ ਪਸਰ ਗਿਆ ਅਤੇ ਘਰ ਵਿੱਚ ਚੀਕ-ਚਿਹਾਰਾ ਮੱਚ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਜਰਨੈਲ ਸਿੰਘ ਅਤੇ ਸਮੂਹ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਹੱਥ ਜੋੜ ਕੇ ਪੁਰਜ਼ੋਰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਆਪਣੇ ਜਵਾਨ ਪੁੱਤਰ ਦਾ ਅੰਤਿਮ ਸੰਸਕਾਰ ਕਰਨ ਲਈ ਜਾਂ ਤਾਂ ਤੁਰੰਤ ਜਰਮਨੀ ਜਾਣ ਦੀ ਇਜਾਜ਼ਤ/ਵੀਜ਼ਾ ਦਿਵਾਇਆ ਜਾਵੇ, ਜਾਂ ਫਿਰ ਸਰਕਾਰੀ ਪੱਧਰ ‘ਤੇ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪੈਤਰਿਕ ਪਿੰਡ ਰਾਮਗੜ੍ਹ ਲਿਆਉਣ ਦੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਮਾਪੇ ਆਪਣੀਆਂ ਅੱਖਾਂ ਸਾਹਮਣੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

iTree Network Solutions +91-8699235413