Buland kesari/Punjab Road Accident: ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਸ਼ੁੱਕਰਵਾਰ ਸਵੇਰੇ ਨੈਸ਼ਨਲ ਹਾਈਵੇਅ ‘ਤੇ ਕਸਬਾ ਕਲੇਰ ਖੁਰਦ ਨੇੜੇ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਦੋ ਕਾਲਜ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮੁਸਾਫ਼ਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਬ੍ਰੇਕ ਲੱਗਣ ਕਾਰਨ ਬੱਸ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ, ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੇ 3-4 ਹੋਰ ਵਾਹਨ ਵੀ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਜ਼ਿਆਦਾਤਰ ਕਾਲਜ ਦੇ ਵਿਦਿਆਰਥੀ ਸਵਾਰ ਸਨ। ਇਹ ਸਾਰੇ ਬੱਚੇ ਅੰਮ੍ਰਿਤਸਰ ਵਿਖੇ ਆਪਣੀਆਂ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਬਾਅਦ ਜੰਮੂ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ ਸਨ। ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅੱਖ ਲੱਗੀ ਸੀ, ਜਦੋਂ ਖੁੱਲ੍ਹੀ ਤਾਂ ਦੋਸਤ ਬੱਸ ਹੇਠਾਂ ਦੱਬੇ ਸਨ: ਪੀੜਤਾਂ ਦੀ ਜ਼ੁਬਾਨੀ
ਬੱਸ ਵਿੱਚ ਸਵਾਰ ਵਿਦਿਆਰਥੀ ਆਸ਼ੀਸ਼ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਿਆ, “ਅਸੀਂ ਆਪਣੇ ਕਾਲਜ ਤੋਂ ਜੰਮੂ ਘਰ ਜਾ ਰਹੇ ਸੀ। ਮੇਰੇ 7-8 ਦੋਸਤ ਬੱਸ ਦੇ ਪਿਛਲੇ ਪਾਸੇ ਬੈਠੇ ਸਨ। ਸਫ਼ਰ ਦੌਰਾਨ ਮੇਰੀ ਅੱਖ ਲੱਗ ਗਈ ਸੀ, ਪਰ ਜਦੋਂ ਜ਼ੋਰਦਾਰ ਝਟਕੇ ਨਾਲ ਅੱਖ ਖੁੱਲ੍ਹੀ ਤਾਂ ਬੱਸ ਪਲਟ ਚੁੱਕੀ ਸੀ। ਬੱਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਅਸੀਂ ਕਿਸੇ ਤਰ੍ਹਾਂ ਬਾਹਰ ਨਿਕਲੇ, ਪਰ ਮੇਰੇ ਦੋ ਦੋਸਤ ਬੱਸ ਦੇ ਹੇਠਾਂ ਆ ਗਏ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ।”
ਬੱਸ ਵਿੱਚ ਸਵਾਰ ਵਿਦਿਆਰਥੀ ਆਸ਼ੀਸ਼ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਿਆ,”ਅਸੀਂ ਆਪਣੇ ਕਾਲਜ ਤੋਂ ਜੰਮੂ ਘਰ ਜਾ ਰਹੇ ਸੀ। ਮੇਰੇ 7-8 ਦੋਸਤ ਬ੍ਰਸ ਦੇ ਪਿਛਲੇ ਪਾਸੇ ਬੈਠੇ ਸਨ। ਸਫ਼ਰ ਦੌਰਾਨ ਮੇਰੀ ਅੱਖ ਲੱਗ ਗਈ ਸੀ, ਪਰ ਜਦੋਂ ਜ਼ੋਰਦਾਰ ਝਟਕੇ ਨਾਲ ਅੱਖ ਖੁੱਲ੍ਹੀ ਤਾਂ ਬੱਸ ਪਲਟ ਚੁੱਕੀ ਸੀ। ਬੱਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਅਸੀਂ ਕਿਸੇ ਤਰ੍ਹਾਂ ਬਾਹਰ ਨਿਕਲੇ, ਪਰ ਮੇਰੇ ਦੋਸਤ ਬੱਸ ਦੇ ਹੇਠਾਂ ਆ ਗਅ
ਇੱਕ ਹੋਰ ਮੁਸਾਫ਼ਰ ਵਿਸ਼ਵ ਅਰੋੜਾ ਨੇ ਦੱਸਿਆ ਕਿ ਹਾਈਵੇਅ ‘ਤੇ ਅੱਗੇ ਕੋਈ ਹਾਦਸਾ ਹੋਇਆ ਸੀ, ਜਿਸ ਨੂੰ ਦੇਖ ਕੇ ਡਰਾਈਵਰ ਨੇ ਅਚਾਨਕ ਤੇਜ਼ ਬ੍ਰੇਕ ਮਾਰੀ। ਇਸ ਕਾਰਨ ਬੱਸ ਸੰਤੁਲਨ ਗੁਆ ਕੇ ਪਲਟ ਗਈ ਅਤੇ ਕਈ ਸਵਾਰੀਆਂ ਇੱਕ-ਦੂਜੇ ਦੇ ਉੱਪਰ ਜਾ ਡਿੱਗੀਆਂ।
ਪੁਲਿਸ ਦੀ ਕਾਰਵਾਈ ਅਤੇ ਹਾਈਵੇਅ ਖਾਲੀ ਕਰਵਾਇਆ
ਘਟਨਾ ਦੀ ਸੂਚਨਾ ਮਿਲਦੇ ਹੀ ਨੌਸ਼ਹਿਰ ਮੱਝਾ ਸਿੰਘ ਚੌਂਕੀ ਦੇ ਇੰਚਾਰਜ ਏਐਸਆਈ (ASI) ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰਵਾਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਅੰਮ੍ਰਿਤਸਰ ਦੇ ‘ਗਲੋਬਲ ਇੰਸਟੀਟਿਊਟ’ ਦੇ ਵਿਦਿਆਰਥੀਆਂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਬੱਸ ਪਲਟਣ ਤੋਂ ਬਾਅਦ ਹਾਈਵੇਅ ‘ਤੇ ਮੌਜੂਦ ਵਾਹਨਾਂ ਨਾਲ ਪਿੱਛੇ ਤੋਂ ਆ ਰਹੀਆਂ ਗੱਡੀਆਂ ਟਕਰਾ ਗਈਆਂ ਸਨ। ਪੁਲਿਸ ਨੇ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਹਾਈਵੇਅ ‘ਤੇ ਟ੍ਰੈਫਿਕ ਨੂੰ ਮੁੜ ਬਹਾਲ ਕਰਵਾ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬੱਸ ਡਰਾਈਵਰ ਤੋਂ ਪੁੱਛਗਿੱਛ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








