Buland Kesari/ ਜਲੰਧਰ ਦੇ ਗੁਰੂ ਨਾਨਕ ਪੁਰਾ ਇਲਾਕੇ ਵਿੱਚ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ (ROB) ਦੇ ਵਿਰੋਧ ਵਿੱਚ ਗੁਰੂ ਨਾਨਕ ਪੁਰਾ ਮਾਰਕੀਟ ਅਤੇ ਰਿਹਾਇਸ਼ੀ ਜਾਇੰਟ ਐਕਸ਼ਨ ਕਮੇਟੀ ਵੱਲੋਂ 3 ਘੰਟਿਆਂ ਦਾ ਪ੍ਰਤੀਕਾਤਮਕ ਬੰਦ ਰੱਖਿਆ ਗਿਆ ਹੈ।
ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਦੁਕਾਨਾਂ ਬੰਦ ਰੱਖ ਕੇ ਵਪਾਰੀ ਅਤੇ ਸਥਾਨਕ ਵਸਨੀਕ ਆਪਣਾ ਵਿਰੋਧ ਦਰਜ ਕਰਵਾਉਣਗੇ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੀ-67ਏ ਰੇਲਵੇ ਫਾਟਕ ‘ਤੇ ਓਵਰ ਬ੍ਰਿਜ ਬਣਨ ਨਾਲ ਸਥਾਨਕ ਮਾਰਕੀਟ ਅਤੇ ਵਪਾਰ ‘ਤੇ ਮਾੜਾ ਅਸਰ ਪਵੇਗਾ। ਇਸ ਲਈ ਉਹਨਾਂ ਦੀ ਮੰਗ ਹੈ ਕਿ ROB ਦੀ ਥਾਂ ਰੇਲਵੇ ਅੰਡਰ ਬ੍ਰਿਜ (RUB) ਬਣਾਇਆ ਜਾਵੇ।
ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਇਸ ਪ੍ਰਦਰਸ਼ਨ ਨੂੰ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ।
#Jalandhar #GuruNanakPura #ROB #RUB #PunjabNews

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








