iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਜਲੰਧਰ ਦੇ ਲੱਧੇਵਾਲੀ ਏਰੀਆ ਦੇ ਕਰੋਲ ਬਾਗ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ...

ਜਲੰਧਰ ਦੇ ਲੱਧੇਵਾਲੀ ਏਰੀਆ ਦੇ ਕਰੋਲ ਬਾਗ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਨੂੰ ਲੈ ਕੇ ਨਗਰ ਨਿਗਮ ਨੇ ਆਪਣੇ ਕੌਂਸਲਰ ਦੀ ਵੀ ਨਹੀਂ ਸੁਣੀ ?

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਬਣਾਇਆ ਜਾ ਰਿਹਾ ਹਸਪਤਾਲ? ਵੱਡਾ ਸਵਾਲ ਕਿਸ ਦੀਆਂ ਜੇਬਾਂ ਭਰੀਆਂ, ਕੀ ਇਸ ਦੀ ਹੋਵੇਗੀ ਵਿਜੀਲੈਂਸ ਜਾਂਚ?

iTree Network Solutions +91-8699235413

iTree Network Solutions +91-8699235413

Buland Kesari/ ਜਲੰਧਰ ਦੇ ਲੱਧੇਵਾਲੀ ਇਲਾਕੇ ਦੇ ਪੋਸ਼ ਏਰੀਆ ਕਰੋਲ ਬਾਗ ਵਿੱਚ ਡਿਪਸ ਸਕੂਲ ਵਾਲੀ ਗਲੀ ਵਿੱਚ ਦੋ ਮੰਜ਼ਿਲਾਂ ਨਾਜਾਇਜ਼ ਕਮਰਸ਼ੀਅਲ ਬਿਲਡਿੰਗ ਬਣ ਕੇ ਖੜੀ ਹੋ ਚੁੱਕੀ ਹੈ। ਇਸ ਬਾਰੇ ਕਈ ਸ਼ਿਕਾਇਤਾਂ ਨਗਰ ਨਿਗਮ ਕੋਲ ਪਹੁੰਚੀਆਂ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਖਾਂ ਤੇ ਪੱਟੀ ਬੰਨ ਕੇ ਸਾਰਾ ਗੋਲ ਮਾਲ ਹੁੰਦਾ ਵੇਖਿਆ ਹੈ। ਵੱਡਾ ਸਵਾਲ ਇਹ ਹੈ ਕਿ ਆਖਿਰ ਨਗਰ ਨਿਗਮ ਕਿਉਂ ਨਾਜਾਇਜ਼ ਇਮਾਰਤਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਅਤੇ ਘੇਸਲਾ ਨਜ਼ਰ ਆ ਰਿਹਾ ਹੈ?

ਦੱਸ ਦਈਏ ਕਿ ਇਹ ਬਿਲਡਿੰਗ ਇਸੇ ਹੀ ਇਲਾਕੇ ਦੇ ਡਾਕਟਰ ਦੰਪੱਤੀ ਵੱਲੋਂ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਤਿਆਰ ਕਰਵਾਈ ਜਾ ਰਹੀ ਹੈ। ਇਸ ਦੇ ਬਾਵਜੂਦ ਸਾਰੇ ਇਲਾਕੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਇੱਥੇ ਹਸਪਤਾਲ ਬਣ ਕੇ ਤਿਆਰ ਹੋ ਰਿਹਾ ਹੈ ਅਤੇ ਆਪਣਾ ਇਲਾਜ ਇਥੋਂ ਹੀ ਕਰਵਾਇਆ ਜਾਵੇ।

ਲੇਕਿਨ ਇਸ ਦੇ ਬਾਵਜੂਦ ਨਗਰ ਨਿਗਮ ਅਧਿਕਾਰੀਆਂ ਨੇ ਇੱਕੋ ਮੰਤਰ ਫੜਿਆ ਹੋਇਆ ਹੈ ਕਿ ਨਹੀਂ ਜੀ ਇੱਥੇ ਰਿਹਾਇਸ਼ੀ ਬਿਲਡਿੰਗ ਬਣ ਰਹੀ ਹੈ ਨਾ ਕਿ ਕਮਰਸ਼ੀਅਲ!

ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਦੇ ਕੌਂਸਲਰ ਪਤੀ ਲਗਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਹਾਲ ਵਿੱਚ ਰਿਹਾਇਸ਼ੀ ਬਿਲਡਿੰਗ ਨਹੀਂ ਬਣੀ ਹੋਈ, ਇਸਨੇ ਪੂਰੇ ਤਰੀਕੇ ਨਾਲ ਕਮਰਸ਼ੀਅਲ ਬਿਲਡਿੰਗ ਦਾ ਰੂਪ ਲਿਆ ਹੈ ਅਤੇ ਰਿਹਾਇਸ਼ੀ ਬਿਲਡਿੰਗ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਹੈ। ਇਹਨਾਂ ਹੀ ਨਹੀਂ ਕਮਰਸ਼ੀਅਲ ਬਿਲਡਿੰਗ ਦੇ ਵੀ ਸਾਰੇ ਨਿਯਮ ਛਿੱਕੇ ਢੰਗ ਕੇ ਇਸ ਇਮਾਰਤ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ।

iTree Network Solutions +91-8699235413

ਦੂਜੇ ਪਾਸੇ ਇਲਾਕ਼ਾ ਕੌਂਸਲਰ ਨਵਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਇਸ ਬਾਰੇ ਨਗਰ ਨਿਗਮ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਸੀ ਅਤੇ ਟੀਮ ਦੇ ਮੁਲਾਜ਼ਮਾਂ ਨੇ ਸਾਫ ਕਿਹਾ ਕਿ ਇਸ ਦਾ ਨਕਸ਼ਾ ਰਿਹਾਇਸ਼ੀ ਇਮਾਰਤ ਵਜੋਂ ਪਾਸ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੱਲ ਨੂੰ ਇੱਥੇ ਜਦੋਂ ਬਣ ਕੇ ਹਸਪਤਾਲ ਤਿਆਰ ਹੋ ਜਾਵੇਗਾ, ਉਸਦੀ ਸਾਰੀ ਪਾਰਕਿੰਗ ਸੜਕ ‘ਤੇ ਹੋਵੇਗੀ! ਸਾਰਾ ਦਿਨ ਇੱਥੋਂ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਹਨ, ਸਾਰਾ ਇਲਾਕਾ ਟਰੈਫਿਕ ਨਾਲ ਭਰ ਜਾਵੇਗਾ? ਮੁੜ ਨਗਰ ਨਿਗਮ ਨੇ ਕਹਿਣਾ ਹੈ ਕਿ ਹੁਣ ਤਾਂ ਬਿਲਡਿੰਗ ਬਣ ਗਈ ਅਸੀਂ ਕੀ ਕਰ ਸਕਦੇ ਹਾਂ।

ਸਵਾਲ ਇਹ ਵੀ ਹੈ ਕਿ ਇਮਾਨਦਾਰੀ ਦੇ ਢੋਲ ਵਜਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਚੱਲ ਰਹੇ ਜਲੰਧਰ ਨਗਰ ਨਿਗਮ ਨੂੰ ਆਖਿਰ ਕਿਉਂ ਇਹ ਭਰਿਸ਼ਟਾਚਾਰ ਨਜ਼ਰ ਨਹੀਂ ਆ ਰਿਹਾ? ਕਿਉਂ ਨਹੀਂ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਜਾਂਚ ਨਹੀਂ ਕਰਵਾਈ ਜਾਂਦੀ ਕਿ ਕਿਹਨਾਂ ਅਫਸਰਾਂ ਦੀਆਂ ਜੇਬਾਂ ਵਿੱਚ ਨੋਟ ਤੁੰਨ ਕੇ ਇਹ ਨਜਾਇਜ਼ ਇਮਾਰਤ ਬਣਾਈ ਗਈ ਹੈ।

ਸਵਾਲ ਇਹ ਵੀ ਹੈ ਕਿ ਕੀ ਪੈਸੇ ਦਾ ਇੰਨਾ ਜ਼ੋਰ ਹੋ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਦਾ ਨਗਰ ਨਿਗਮ ਆਪਣੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਅਣਦੇਖੀ ਕਰਕੇ ਨਜਾਇਜ਼ ਇਮਾਰਤ ਦਾ ਨਿਰਮਾਣ ਕਰਵਾਉਣ ਨੂੰ ਤਰਜ਼ੀਹ ਦੇ ਰਿਹਾ ਹੈ?

ਇਥੇ ਦੱਸ ਦਈਏ ਕਿ ਵਾਰਡ ਨੰਬਰ ਪੰਜ ਵਿੱਚ ਦਰਜਨਾਂ ਨਜਾਇਜ਼ ਇਮਾਰਤਾਂ,ਕਲੋਨੀਆਂ, ਕਮਰਸ਼ੀਅਲ ਬਿਲਡਿੰਗਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ! ਜਿਸ ਦੀ ਜੇਕਰ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਰੁਪਏ ਦਾ ਮਾਲੀਆ ਸਰਕਾਰ ਦੇ ਖਾਤੇ ਵਿੱਚ ਆ ਸਕਦਾ ਹੈ।

ਦੂਜੇ ਪਾਸੇ ਇਸ ਬਾਰੇ ਖ਼ਬਰ ਇਹ ਵੀ ਹੈ ਕਿ ਮੇਅਰ ਵਨੀਤ ਧੀਰ ਨੇ ਇਸ ਬਾਰੇ ਉਨ੍ਹਾਂ ਕੋਲ ਆਈ ਸ਼ਿਕਾਇਤ ਐਮਟੀਪੀ ਰੰਧਾਵਾ ਅਤੇ ਏਟੀਪੀ ਰਵਿੰਦਰ ਸ਼ਰਮਾ ਨੂੰ ਫੋਰਵਰਡ ਕੀਤੀ ਸੀ ਪਰ ਇਸਦੇ ਬਾਵਜੂਦ ਇਲਾਕੇ ਵਿੱਚ ਇਸ ਬਿਲਡਿੰਗ ‘ਤੇ ਕਾਰਵਾਈ ਨਾ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀਦਾ ਅਕਸ ਬੇਹਦ ਖਰਾਬ ਹੋ ਰਿਹਾ ਹੈ!

iTree Network Solutions +91-8699235413

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਸ ਨਾਜਾਇਜ਼ ਬਿਲਡਿੰਗ ਨੂੰ ਤੁਰੰਤ ਸੀਲ ਕੀਤਾ ਜਾਂਦਾ ਹੈ ਜਾਂ ਇਸ ਭ੍ਰਿਸ਼ਟਾਚਾਰ ਦੇ ਛਪੱੜ ਵਿੱਚ ਸਾਰੇ ਨਿਗਮ ਵਾਲੇ ਡੁਬਕੀਆਂ ਲਗਾਉਂਦੇ ਹਨ?

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

मलेरकोटला में नकली नोटों के बड़े नेटवर्क का भंडाफोड़:5.50 लाख रुपए के जाली नोट बरामद, पुलिस ने चार आरोपियों को दबोचा

Buland kesari/पंजाब पुलिस की काउंटर इंटेलिजेंस पटियाला (मलेरकोटला यूनिट) ने नकली भारतीय नोटों (FICN) के एक बड़े रैकेट का भंडाफोड़ किया है। पुलिस ने...

You cannot copy content of this page