Buland kesari/ਪੰਜਾਬ ਦੀ ਇੱਕ RN ਨਾਮ ਵਾਲੀ ਬਦਨਾਮ ਮਹਿਲਾ ਟਰੈਵਲ ਏਜੈਂਟ ਇੱਕ ਵਾਰ ਫਿਰ ਤੋਂ ਜਲੰਧਰ ਵਿੱਚ ਆਪਣਾ ਜਾਲ ਫੈਲਾ ਚੁੱਕੀ ਹੈ। ਪੰਜਾਬ,ਚੰਡੀਗੜ੍ਹ ਅਤੇ ਹੋਰ ਕਈ ਸੂਬਿਆਂ ਵਿੱਚ ਇਸ ਦੇ ਖਿਲਾਫ ਠੱਗੀ ਫਰਜ਼ੀ ਵੀਜ਼ਾਵਾੜਾ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਲੁੱਟਣ ਆਦਿ ਵਰਗੇ ਗੰਭੀਰ ਕੇਸ ਦਰਜ ਹਨ! ਕਈ ਕੇਸਾਂ ਵਿੱਚ ਇਹ ਮਹਿਲਾ ਟਰੈਵਲ ਏਜੰਟ ਜੇਲ ਵੀ ਜਾ ਚੁੱਕੀ ਹੈ।
ਸੂਤਰਾਂ ਮੁਤਾਬਕ ਇਸ ਖਿਲਾਫ ਇੰਨੇ ਕੇਸ ਦਰਜ ਹਨ ਕਿ ਇਸ ਨੂੰ ਕਿਸੇ ਵੀ ਹਾਲ ਵਿੱਚ ਪੰਜਾਬ ਸਰਕਾਰ ਦਾ ਟਰੈਵਲ ਇਮੀਗ੍ਰੇਸ਼ਨ ਦਫਤਰ ਦਾ ਲਾਈਸੈਂਸ ਨਹੀਂ ਮਿਲ ਸਕਦਾ। ਇਸ ਦੇ ਬਾਵਜੂਦ ਇਸਨੇ ਸਾਰੇ ਕਾਨੂੰਨ ਤੇ ਨਿਯਮ ਛੱਕੇ ਤੇ ਢੰਗ ਕੇ ਜਲੰਧਰ ਦੇ ਛੇ ਨੰਬਰ ਥਾਣੇ ਦੇ ਕੁਝ ਕਦਮਾਂ ਦੀ ਦੂਰੀ ‘ਤੇ ਹੀ ਆਪਣਾ ਇਮੀਗ੍ਰੇਸ਼ਨ ਦਫਤਰ ਖੋਲ ਲਿਆ ਹੈ।
ਇਮੀਗ੍ਰੇਸ਼ਨ ਦਫਤਰ ਦਾ ਨਾ ਤਾਂ ਲਾਇਸੈਂਸ ਲਿਆ ਗਿਆ ਹੈ ਅਤੇ ਨਾ ਹੀ ਦਫਤਰ ਦੇ ਬਾਹਰ ਕੋਈ ਬੋਰਡ ਲਗਾਇਆ ਗਿਆ ਹੈ। ਅੱਧਾ ਦਰਜਨ ਸਟਾਫ ਰੱਖ ਕੇ ਰੋਜਾਨਾ ਸੈਂਕੜੇ ਲੋਕਾਂ ਨੂੰ ਕਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੋਂ ਪਾਸਪੋਰਟ ਅਤੇ ਵਿਦੇਸ਼ ਭੇਜਣ ਦੇ ਨਾਮ ਤੇ ਮੋਟੇ ਪੈਸੇ ਮੰਗੇ ਜਾ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਸ RN ਨਾਮ ਵਾਲੀ ਮਹਿਲਾ ਏਜੇਂਟ ਵੱਲੋਂ ਜਲੰਧਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਖੋਲੇ ਇਸ ਨਜਾਇਜ਼ ਇਮੀਗ੍ਰੇਸ਼ਨ ਦਫਤਰ ਨੂੰ ਲੈ ਕੇ ਪੁਲਿਸ ਨੂੰ ਕੋਈ ਖਬਰ ਨਹੀਂ ਹੈ?
ਵੇਖਣਾ ਹੋਵੇਗਾ ਕਿ ਪੁਲਿਸ ਦੀਆਂ ਜਾਂਚ ਏਜੰਸੀਆਂ ਅਤੇ ਫਰਜ਼ੀਵਾੜਾ ਰੋਕਣ ਵਾਲੇ ਵਿੰਗ ਕਦੋਂ ਇਸ ਫਰਜ਼ੀ ਟਰੈਵਲ ਏਜੰਟ ਮਹਿਲਾ ਖਿਲਾਫ ਤੁਰੰਤ ਐਕਸ਼ਨ ਲੈ ਕੇ ਇਸ ਨੂੰ ਗ੍ਰਿਫਤਾਰ ਕਰਦੇ ਹਨ? ਸਵਾਲ ਇਹ ਵੀ ਹੈ ਕਿ ਕਿਤੇ ਪੁਲਿਸ ਕਮਿਸ਼ਨਰੇਟ ਵੱਲੋਂ ਕਿਸੇ ਵੱਡੇ ਸਕੈਮ ਦਾ ਇੰਤਜ਼ਾਰ ਤਾਂ ਨਹੀਂ ਕੀਤਾ ਜਾ ਰਿਹਾ ਹੈ ਕਿ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਵੱਜ ਹੀ ਜਾਵੇ , ਉਸ ਤੋਂ ਬਾਅਦ ਹੀ ਐਕਸ਼ਨ ਲਈਏ। ਵੈਸੇ ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਿਸ ਕੋਲ ਪਹੁੰਚ ਚੁੱਕੀ ਹੈ, ਵੇਖਣਾ ਹੋਵੇਗਾ ਕਿ ਪੁਲਿਸ ਇਸ ‘ਤੇ ਕਦੋਂ ਐਕਸ਼ਨ ਲੈਂਦੀ ਹੈ।
ਵੈਸੇ ਦੱਸ ਦਈਏ ਕਿ ਇਸ ਮਹਿਲਾ ਟਰੈਵਲ ਏਜੰਟ ਦੇ ਤਾਰ ਕਈ ਵੱਡੇ ਮਸ਼ਹੂਰ ਟਰੈਵਲ ਏਜੰਟਾਂ ਨਾਲ ਜੁੜੇ ਹਨ। ਜਿਨਾਂ ਦਾ ਸਾਰਾ ਦੋ ਨੰਬਰ ਦਾ ਕੰਮ ਇਹ ਕਰਦੀ ਹੈ। ਇਸ ਤੋਂ ਇਲਾਵਾ ਇਸ ਦੇ ਕਈ ਉੱਚ ਅਧਿਕਾਰੀਆਂ ਨਾਲ ਵੀ ਸੰਬੰਧ ਹਨ। ਜਿਸ ਕਾਰਨ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਇਹ ਸ਼ਰੇਆਮ ਆਪਣਾ ਠੱਗੀ ਦਾ ਕਾਰੋਬਾਰ ਚਲਾ ਰਹੀ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








